ਅਧਿਆਪਕਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ, ਕੀਤੀ ਨਾਅਰੇਬਾਜ਼ੀ
ਅਧਿਆਪਕਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ, ਨਾਅਰੇਬਾਜ਼ੀ ਕੀਤੀ
Publish Date: Wed, 11 Feb 2026 07:04 PM (IST)
Updated Date: Wed, 11 Feb 2026 07:05 PM (IST)

- 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ’ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਉੱਤੇ ਨੌਕਰੀ ਵਿੱਚ ਬਣੇ ਰਹਿਣ ਲਈ ਅਤੇ ਤਰੱਕੀ ਹਾਸਲ ਕਰਨ ਲਈ ਟੈੱਟ (ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਜਬਰੀ ਤੌਰ ’ਤੇ ਥੌਪੀ ਗਈ ਸ਼ਰਤ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕ ਆਗੂ ਦੇਵੀ ਦਿਆਲ, ਕ੍ਰਿਸ਼ਨ ਸਿੰਘ ਦੁੱਗਾਂ, ਗੁਰਜੰਟ ਸਿੰਘ ਵਾਲੀਆਂ, ਸੁਖਜਿੰਦਰ ਸਿੰਘ ਹਰੀਕਾ, ਸੁਖਵਿੰਦਰ ਗਿਰ, ਦਾਤਾ ਸਿੰਘ ਅਤੇ ਜੋਤਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ 20-22 ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਤੇ ਅਜਿਹੀ ਸ਼ਰਤ ਲਾਉਣਾ ਗੈਰ ਵਿਗਿਆਨਕ ਅਤੇ ਗੈਰ ਤਰਕਸੰਗਤ ਹੈ, ਜੋ ਕਿ ਅਧਿਆਪਕਾਂ ਨਾਲ ਸਰਾਸਰ ਧੋਖਾ ਹੈ। ਕਿਉਂਕਿ ਉਸ ਸਮੇਂ ਭਰਤੀ ਕੀਤੇ ਗਏ ਅਧਿਆਪਕ ਤਤਕਾਲ ਸੇਵਾ ਸ਼ਰਤਾਂ ਨਿਯਮਾਂ ਅਨੁਸਾਰ ਆਪਣੀ ਯੋਗਤਾ ਪੂਰੀ ਕਰ ਕੇ ਆਪਣੀ ਸੇਵਾ ਵਿੱਚ ਆਏ ਸਨ। ਉਸ ਸਮੇਂ ਅਧਿਆਪਕ ਐਂਟਰੈਂਸ ਟੈਸਟ ਪਾਸ ਕਰ ਕੇ ਜਾਂ ਵਿਭਾਗ ਵੱਲੋਂ ਬਣਾਈ ਵਿਭਾਗੀ ਕਮੇਟੀ ਦੀਆਂ ਨਿਸ਼ਚਿਤ ਸ਼ਰਤਾਂ ਅਤੇ ਨਿਯਮਾਂ ਨੂੰ ਪੂਰਾ ਕਰਨਾ ਉਪਰੰਤ ਸੇਵਾ ਵਿੱਚ ਆਏ ਸਨ। ਇਸ ਨੂੰ ਦੇਖਦੇ ਹੋਏ ਅਤੇ ਸੇਵਾ ਵਿੱਚ ਆਉਣ ਤੋਂ ਬਾਅਦ ਇਹ ਸ਼ਰਤਾਂ ਲਗਾਉਣਾ ਗੈਰ ਵਾਜਬ ਹੈ। ਇਸ ਮੌਕੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਤੇ ਕੰਟਰੈਕਟ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਬਜਾਏ ਅਤੇ ਬੱਚਿਆਂ ਦੀ ਸਿੱਖਿਆ ਤੋਂ ਧਿਆਨ ਹਟਾ ਕੇ ਅਧਿਆਪਕਾਂ ਨੂੰ ਟੈਟ ਦੇ ਪੇਪਰ ਵਿੱਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਹ ਅਧਿਆਪਕਾਂ ਦੀ ਅਕਾਰ ਘਟਾਈ ਕਰਨ ਦੀ ਕੋਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਰੋਸ ਪ੍ਰਦਰਸ਼ਨ ਤੋਂ ਸਬਕ ਨਾ ਲਿਆ ਤਾਂ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਫਕੀਰ ਸਿੰਘ ਟਿੱਬਾ, ਸੁਖਵਿੰਦਰ ਸਿੰਘ ਢਿੱਲਵਾਂ, ਸਰਬਜੀਤ ਸਿੰਘ ਪੁੰਨਾਵਾਲ, ਵਰਿੰਦਰਜੀਤ ਬਜਾਜ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਜਸਬੀਰ ਨਮੋਲ, ਕਮਲਦੀਪ ਸਿੰਘ, ਸਿਵਾਲੀ, ਅਮਨਦੀਪ ਸਿੰਘ ਕਲੇਰ, ਜਸਵਿੰਦਰ ਪਾਲ ਸਿੰਘ, ਸੁਰਿੰਦਰਜੀਤ ਚੰਨੋ, ਅਵਤਾਰ ਸਿੰਘ, ਗੁਰਦਰਸ਼ਨ ਸਿੰਘ, ਪਰਮਿੰਦਰ ਸਿੰਘ, ਰਣਬੀਰ ਜਖੇਪਲ, ਹਰੀਸ਼ ਕੁਮਾਰ, ਰਾਮ ਸਿੰਘ, ਸੌਰਵ ਜੋਸ਼ੀ, ਬਲਜੀਤ ਸਿੰਘ, ਯਾਦਵਿੰਦਰ ਪਾਲ, ਮਨਪ੍ਰੀਤ ਕੌਰ, ਨਿਸਚਲ ਗਰਗ, ਰਸਿਮ ਸ਼ਰਮਾ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬੱਗਾ ਸਿੰਘ ਆਦਿ ਮੌਜੂਦ ਸਨ।