ਤਾਸਮਾਨ ਸਨਮਾਨ ਸਮਾਰੋਹ 21 ਨੂੰ
ਤਾਸਮਾਨ ਸਨਮਾਨ ਸਮਾਰੋਹ 21 ਨੂੰ
Publish Date: Mon, 19 Jan 2026 06:24 PM (IST)
Updated Date: Tue, 20 Jan 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਾਸਮਨ ਸਨਮਾਨ ਸਮਾਰੋਹ ਸਥਾਨਕ ਐਸਐਸਡੀ ਕਾਲਜ ਬਰਨਾਲਾ ਵਿਖੇ 21 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 12:00 ਵਜੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਮਾਤਾ ਕੁਸ਼ੱਲਿਆ ਦੇਵੀ ਯਾਦਗਾਰੀ ਅਨੁਵਾਦ ਤੇ ਸਿਰਜਣਾ ਪੁਰਸਕਾਰ ਲੇਖਕ ਜੰਗ ਬਹਾਦੁਰ ਗੋਇਲ, ਸ੍ਰੀ ਹੁਕਮ ਚੰਦ ਜਿੰਦਲ ਯਾਦਗਾਰੀ ਸਦਬ ਪ੍ਰਵਾਹ ਪੁਰਸਕਾਰ ਸਾਇਰ ਲਿਪੀ ਦ ਮਹਾਂਦੇਵ, ਪ੍ਰਦੀਪ ਚੜਿੱਕ ਯਾਦਗਾਰੀ ਯੁਵਾ ਪੁਰਸਕਾਰ ਕਹਾਣੀਕਾਰ ਵਿਪਨ ਕੁਮਾਰ ਨੂੰ ਦਿੱਤਾ ਜਾਵੇਗਾ। ਮੁੱਖ ਮਹਿਮਾਨ ਸਿਵ ਸਿੰਗਲਾ ਹੋਣਗੇ। ਪ੍ਰਧਾਨਗੀ ਮੰਡਲ ’ਚ ਡਾ. ਜੋਗਿੰਦਰ ਸਿੰਘ ਨਿਰਾਲਾ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਪ੍ਰਿੰ. ਰਾਕੇਸ ਜਿੰਦਲ, ਮੋਹਨ ਲਾਲ ਸ਼ਰਮਾ ਤੇ ਹਰਮਨਦੀਪ ਗਿੱਲ ਹੋਣਗੇ। ਇਸ ਮੌਕੇ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਭੁਪਿੰਦਰ ਬੇਦੀ, ਪਵਨ ਪਰਿੰਦਾ, ਡਾ. ਤਰਸਪਾਲ ਕੌਰ, ਡਾ. ਹਰੀਸ਼, ਰਾਮ ਸਰੂਪ ਸ਼ਰਮਾ, ਹਾਕਮ ਰੂੜੇਕੇ, ਤੇਜਿੰਦਰ ਚੰਡਿਹੋਕ, ਮੇਜਰ ਸਿੰਘ, ਡਿੰਪਲ, ਡਾ. ਹਰਭਗਵਾਨ ਸ਼ਰਮਾ, ਸਿੰਦਰ ਧੌਲਾ,ਦਰਸ਼ਨ ਚੀਮਾ, ਚਰਨ ਸਿੰਘ ਭੋਲਾ, ਉਜਾਗਰ ਸਿੰਘ ਮਾਨ, ਰਾਜਿੰਦਰ ਸੌਂਕੀ, ਮਹਿੰਦਰ ਸਿੰਘ ਰਾਗੀ ਲੇਖਕ ਪੁੱਜਣਗੇ।