ਤਾਰਾ ਚੰਦ ਸਕੂਲ ਨੂੰ ਸੀਬੀਐੱਸਈ ਵੱਲੋਂ ਮਿਲੀ ਅਧਿਕਾਰਿਕ ਮਾਨਤਾ
ਤਾਰਾ ਚੰਦ ਵਿੱਦਿਆ ਮੰਦਿਰ ਸਕੂਲ ਨੂੰ ਸੀਬੀਐਸਈ ਵੱਲੋਂ ਮਿਲੀ ਅਧਿਕਾਰਿਕ ਮਾਨਤਾ
Publish Date: Wed, 18 Feb 2026 04:58 PM (IST)
Updated Date: Wed, 18 Feb 2026 05:00 PM (IST)

- ਸਕੂਲ ਪ੍ਰਬੰਧਕਾਂ, ਸਟਾਫ਼ ਤੇ ਬੱਚਿਆਂ ਨੇ ਮਨਾਈ ਖੁਸ਼ੀ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਨੂੰ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਅਧਿਕਾਰਿਕ ਤੌਰ ’ਤੇ ਐਫੀਲੀਏਸ਼ਨ ਪ੍ਰਦਾਨ ਕੀਤੀ ਗਈ ਹੈ। ਸੰਸਥਾ ਦੇ ਪੈਟਰਨ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਬ੍ਰਿਜ ਲਾਲ ਅਤੇ ਸਤੀਸ਼ ਕੁਮਾਰ ਮੈਨੇਜਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸਕੂਲ ਮੈਨੇਜਿੰਗ ਕਮੇਟੀ ਦੇ ਐਡਵੋਕੇਟ ਮਨੋਜ ਕੁਮਾਰ ਵਾਈਸ ਪ੍ਰਧਾਨ, ਐਡਵੋਕੇਟ ਗਗਨਦੀਪ ਸਿੰਘ, ਡਾ. ਗੌਰਵ ਗਰਗ, ਜਗਦੀਪ ਸਿੰਘ, ਅਸ਼ੋਕ ਜੈਨ, ਰਾਕੇਸ਼ ਕੁਮਾਰ, ਕੁਲਵਿੰਦਰ ਸਿੰਘ, ਦਿਨੇਸ਼ ਕੁਮਾਰ, ਨੀਲਮ ਮਨਚੰਦਾ ਸਮੇਤ ਪ੍ਰਿੰਸੀਪਲ ਰਪਿੰਦਰ ਪਟਿਆਲ ਅਤੇ ਉੱਤਰ ਖੇਤਰ ਸ਼ਿਸ਼ੂ ਵਾਟਿਕਾ ਇੰਚਾਰਜ ਸੰਗੀਤਾ ਸ਼ਰਮਾ ਹਾਜ਼ਰ ਸਨ।ਮੰਚ ਦਾ ਸੰਚਾਲਨ ਕੋਆਰਡੀਨੇਟਰ ਪੂਨਮ ਸ਼ਰਮਾ ਵੱਲੋਂ ਕੀਤਾ ਗਿਆ। ਇਸ ਉਪਲਬਧੀ ਵਿੱਚ ਪੂਰਵ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀ ਮਿਹਨਤ, ਦੂਰਦਰਸ਼ਤਾ ਤੇ ਸਮਰਪਣ ਨੇ ਇਸ ਐਫੀਲੀਏਸ਼ਨ ਲਈ ਮਜ਼ਬੂਤ ਬੁਨਿਆਦ ਤਿਆਰ ਕੀਤੀ। ਸੀਬੀਐੱਸਈ ਐਫੀਲੀਏਸ਼ਨ ਮਿਲਣ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਵਿੱਚ ਮਠਿਆਈ ਵੰਡ ਕੇ ਇਸ ਉਪਲਬਧੀ ਦਾ ਜਸ਼ਨ ਮਨਾਇਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਨੇ ਅਧਿਆਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਫਲਤਾ ਸਾਂਝੀ ਮਿਹਨਤ, ਅਨੁਸ਼ਾਸਨ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਉੱਚ ਮਿਆਰੀ ਸਿੱਖਿਆ ਦੇਣ ਦਾ ਭਰੋਸਾ ਦਿੱਤਾ।