ਨਗਰ ਕੌਂਸਲ ਦੀ ਅਣਗਹਿਲੀ ਕਾਰਨ ਤਪਾ ਮੰਡੀ ਦਾ ਏਰੀਆ ਡੁੱਬਿਆ ਹਨੇਰੇ ’ਚ
ਨਗਰ ਕੌਂਸਲ ਦੀ ਅਣਗਹਿਲੀ ਕਾਰਨ ਤਪਾ ਮੰਡੀ ਦਾ ਏਰੀਆ ਡੁੱਬਿਆ ਹਨੇਰੇ ’ਚ
Publish Date: Tue, 24 Mar 2026 06:35 PM (IST)
Updated Date: Wed, 25 Mar 2026 04:05 AM (IST)

ਮਾਮਲਾ:- ਨਗਰ ਕੌਂਸਲ ਤਪਾ ਵੱਲੋਂ ਸਟਰੀਟ ਲਾਈਟਾਂ ਠੀਕ ਨਾ ਕਰਨ ਦਾ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਹਲਕਾ ਵਿਧਾਇਕ ਵੱਲੋਂ ਜਿੱਥੇ ਇੱਕ ਪਾਸੇ ਨਗਰ ਕੌਂਸਲ ਤਪਾ ਨੂੰ ਹਰ ਇੱਕ ਸਹੂਲਤਾ ਦੇ ਕੇ ਲੈਸ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਸਬੰਧਤ ਮੁਲਾਜ਼ਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਅਧਿਕਾਰੀਆਂ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਟਿਚ ਜਾਣਦੇ ਹਨ, ਜਿਸਦਾ ਖਮਿਆਜਾ ਸ਼ਹਿਰੀਆਂ ਨੂੰ ਭੋਗਣਾ ਪੈ ਰਿਹਾ ਹੈ। ਜਿਸ ਤਹਿਤ ਨਗਰ ਕੌਂਸਲ ਤਪਾ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਜਿੱਥੇ ਸ਼ਹਿਰ ਵਾਸੀਆਂ ਤੋਂ ਇਲਾਵਾ ਅਧਿਕਾਰੀਆਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸਬੰਧਤ ਮੁਲਾਜ਼ਮਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਨਾ ਮੁਨਾਸਬ ਹੀ ਨਹੀਂ ਸਮਝਿਆ ਜਾ ਰਿਹਾ. ਜਿਸ ਕਾਰਨ ਰਾਤ ਹੁੰਦਿਆਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਜਾਂਦਾ ਹੈ ਅਤੇ ਇਸ ਹਨੇਰੇ ਕਾਰਨ ਸਮਾਜ ਵਿਰੋਧੀ ਅਨਸਰ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਰਹੇ ਦੇ ਸਕਦੇ ਹਨ। ਪ੍ਰੰਤੂ ਸਬੰਧਿਤ ਮੁਲਾਜ਼ਮਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੇ ਸਕੂਲ ਰੋਡ,ਘੁੰਨਸ਼ ਰੋਡ ਅਤੇ ਸ਼ਾਂਤੀ ਹਾਲ ਤੋਂ ਲੈ ਕੇ ਤਪਾ ਤਾਜੋ ਕੈਂਚੀਆਂ ਤੱਕ ਸਿਰਫ ਇੱਕਾ ਦੁੱਕਾ ਹੀ ਬਲਬ ਰੋਸ਼ਨੀ ਦੇ ਰਹੇ ਹਨ ਜਦਕਿ ਦੂਸਰੇ ਬਲਬ ਬੰਦ ਪਏ ਹਨ। ਜਿਸ ਸਬੰਧੀ ਕਾਰਜ ਸਾਧਕ ਅਫਸਰ ਦੇ ਨਾਲ ਨਾਲ ਸੰਬੰਧਤ ਮੁਲਾਜ਼ਮਾਂ ਨੂੰ ਜਾਣੂ ਕਰਵਾਉਂਣ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋਇਆ। ਇਸ ਸਬੰਧੀ ਕੁਝ ਰਾਹਗੀਰਾਂ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਇਹ ਮੁਲਾਜ਼ਮ ਆਪਣੀਆਂ ਕੁਰਸੀਆਂ ਤੱਕ ਹੀ ਸੀਮਤ ਰਹਿ ਗਏ ਹਨ ਜੋ ਕੰਮ ਕਰਨ ਦੀ ਬਜਾਏ ਆਪਣੀਆਂ ਤਨਖਾਹਾਂ ਲੈ ਕੇ ਘਰਾਂ ਨੂੰ ਚਲਦੇ ਬਣਦੇ ਹਨ।ਜਿਨ੍ਹਾਂ ਤੇ ਕਾਰਵਾਈ ਲਾਜ਼ਮੀ ਬਣਦੀ ਹੈ। ਨਗਰ ਕੌਂਸਲ ਤਪਾ ਦੀ ਇਸ ਵੱਡੀ ਲਾਪਰਵਾਹੀ ਦੇ ਚਲਦਿਆਂ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਆਪ ਖੁਦ ਬਲਬ ਲਗਵਾ ਲਏ ਹਨ ਅਤੇ ਰਾਤ ਨੂੰ ਜਾਂਦੇ ਸਮੇਂ ਚਾਲੂ ਕਰਕੇ ਜਾਂਦੇ ਹਨ ਤਾਂ ਜੋ ਨਗਰ ਕੌਂਸਲ ਦੀ ਅਣਗਹਿਲੀ ਦਾ ਖਮਿਆਜਾ ਉਹਨਾਂ ਨੂੰ ਨਾ ਭੋਗਣਾ ਪਵੇ। ਜਦ ਇਸ ਸਬੰਧੀ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਰਟਿਆ ਰਟਾਇਆ ਇੱਕੋ ਜਵਾਬ ਕਿ ਉਹ ਜਲਦ ਹੀ ਬੰਦ ਪਈਆਂ ਸ਼ਾਟ੍ਰੀਟ ਲਾਈਟਾਂ ਨੂੰ ਚਾਲੂ ਕਰਵਾ ਦੇਣਗੇ। ਪਰ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਨਗਰ ਕੌਂਸਲ ਦੇ ਚਾਰਜ ਦੇਣ ਨਾਲ ਅਧਿਕਾਰੀ ਤਾਂ ਮਾਲਾ ਮਾਲ ਹੋ ਰਹੇ ਹਨ ਅਤੇ ਲੋਕ ਕਾਮਨਾ ਹੋਣ ਕਾਰਨ ਸੰਤਾਪ ਹੰਢਾ ਰਹੇ ਹਨ