ਥਾਣਾ ਟੱਲੇਵਾਲ ਪੁਲਿਸ ਨੇ ਚੋਰੀ ਦੀਆਂ ਮੋਟਰਸਾਈਕਲਾਂ ਸਮੇਤ 2 ਨੂੰ ਕੀਤਾ ਕਾਬੂ
ਥਾਣਾ ਟੱਲੇਵਾਲ ਪੁਲਿਸ ਨੇ ਚੋਰੀ ਦੀਆਂ ਮੋਟਰਸਾਈਕਲਾਂ ਸਮੇਤ ਦੋ ਨੂੰ ਕੀਤਾ ਕਾਬੂ
Publish Date: Sun, 05 Apr 2026 04:11 PM (IST)
Updated Date: Mon, 06 Apr 2026 03:59 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਹ ਕਾਰਵਾਈ ਨਹਿਰ ਪੁਲ ਟੱਲੇਵਾਲ ਵਿਖੇ ਨਾਕਾਬੰਦੀ ਦੌਰਾਨ ਕੀਤੀ ਗਈ। ਇਸ ਮੌਕੇ ਥਾਣਾ ਟੱਲੇਵਾਲ ਦੇ ਏਐੱਸਆਈ ਜਸਮੇਲ ਸਿੰਘ ਨੇ ਦੱਸਿਆ ਕਿ ਥਾਣਾ ਟੱਲੇਵਾਲ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਨਹਿਰ ਪੁਲ ਟੱਲੇਵਾਲ ਵਿਖੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਬਿਨਾ ਨੰਬਰੀ ਮਾਰਕਾ ਹੀਰੋ ਸਪਲੈਡਰ ਪਲੱਸ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਅਕਤੀਆਂ ਦੀ ਪਹਿਚਾਣ ਰਾਹੁਲ ਕੁਮਾਰ ਉਰਫ ਕਾਲੂ (ਬਾਲਮੀਕ ਬਸਤੀ ਨੇੜੇ ਦਾਣਾ ਮੰਡੀ ਧਨੌਲਾ) ਤੇ ਹਰਪ੍ਰੀਤ ਸਿੰਘ ਉਰਫ ਭੂੰਡੀ (ਫਰਵਾਹੀ ਹਾਲ ਅਬਾਦ ਨੇੜੇ ਪੰਜਾਬ ਨਰਸਰੀ ਆਈਟੀਆਈ ਚੌਕ ਬਰਨਾਲਾ) ਵਜੋਂ ਹੋਈ। ਉਨ੍ਹਾਂ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ। 05-04-2026 ਨੂੰ ਦੋਸ਼ੀਆਂ ਦੇ ਫਰਦ ਬਿਆਨ ਅਧੀਨ ਹੋਰ ਦੋ ਚੋਰੀ ਕੀਤੇ ਮੋਟਰਸਾਈਕਲ (ਹੀਰੋ ਹੋਂਡਾ ਸਪਲੈਡਰ ਅਤੇ ਸੀਡੀ ਡੀਲਕਸ) ਵੀ ਬਰਾਮਦ ਕੀਤੇ ਗਏ। ਥਾਣਾ ਟੱਲੇਵਾਲ ਪੁਲਿਸ ਨੇ ਅਦਾਲਤ ਕੋਲੋਂ ਦੋਸ਼ੀਆਂ ਲਈ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਮੰਗਿਆ ਹੈ ਤੇ ਉਨ੍ਹਾਂ ਨੂੰ ਜੁਡੀਸ਼ੀਅਲ ਜੇਲ੍ਹ ਬਰਨਾਲਾ ’ਚ ਰੱਖਣ ਦਾ ਹੁਕਮ ਮੰਗਿਆ ਹੈ। ਮੁਕੱਦਮੇ ਦੀ ਤਫਤੀਸ਼ ਅਜੇ ਵੀ ਜਾਰੀ ਹੈ।