ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ
ਐੱਸਯੂਐੱਸ ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ
Publish Date: Wed, 01 Apr 2026 03:33 PM (IST)
Updated Date: Wed, 01 Apr 2026 03:37 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ ਚੌਕ ਦੇ ਚੇਅਰਮੈਨ ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਅਤੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਦੀ ਪ੍ਰਵਾਨਗੀ ਹੇਠ ਐੱਸਯੂਐੱਸ ਕਾਲਜ ਆਫ਼ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ 25 ਤੋਂ 28 ਮਾਰਚ ਤੱਕ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਿਜਾਇਆ ਗਿਆ। 25 ਮਾਰਚ ਨੂੰ ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਈਟੀਟੀ ਪ੍ਰਿੰਸੀਪਲ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਦੂਸਰੇ ਦਿਨ ਮਨਾਲੀ ਪਹੁੰਚ ਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਲੈਣ ਤੇ ਤਰੋ -ਤਾਜ਼ਾ ਹੋਣ ਤੋਂ ਬਾਅਦ ਹੜਿੰਬਾ ਮੰਦਿਰ, ਨੈਸ਼ਨਲ ਵਾਈਲਡ ਪਾਰਕ ਮਨਾਲੀ ਦਿਖਾਉਣ ਲਈ ਲਿਜਾਇਆ ਗਿਆ। ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਘੋੜ ਸਵਾਰੀ, ਟ੍ਰੈਕਿੰਗ, ਜਿੱਪ ਲਾਈਨ ਆਦਿ ਸਰਗਰਮੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦੌਰਾਨ ਖੂਬ ਆਨੰਦ ਮਾਣਿਆ। ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਲਈ ਆਪਸੀ ਮੇਲ-ਜੋਲ, ਟੀਮ ਵਰਕ, ਹਾਸਾ ਠੱਠਾ ਦੇ ਨਾਲ–ਨਾਲ ਰੋਜ਼ਾਨਾ ਦੀਆਂ ਸਰਗਰਮੀਆਂ ਤੋਂ ਹਟ ਕੇ ਉਨ੍ਹਾਂ ਵਿੱਚ ਭਵਿੱਖ ਲਈ ਦੁੱਗਣੀ ਸ਼ਕਤੀ ਹਾਸਿਲ ਕਰਦਾ ਹੋਇਆ ਸਕਾਰਾਤਮਕ ਭਵਿੱਖ ਵੱਲ ਵਧਿਆ।