Sunam News : ਬੱਚਿਆਂ ਦੀ ਲੜਾਈ ਸੁਲਝਾਉਣ ਗਏ ਵਿਅਕਤੀ ਦਾ ਕਿਰਚ ਮਾਰ ਕੇ ਕਤਲ
ਰੌਲਾ ਪੈਣ 'ਤੇ ਰਾਜ ਕੁਮਾਰ ਆਪਣੇ ਭਤੀਜੇ ਬਲਿੰਦਰ ਕੁਮਾਰ ਸਮੇਤ ਦੋਵਾਂ ਧਿਰਾਂ ਨੂੰ ਸਮਝਾਉਣ ਲਈ ਜਿਵੇਂ ਹੀ ਮੌਕੇ 'ਤੇ ਗਿਆ ਤਾਂ ਇਕ ਧਿਰ ਵੱਲੋਂ ਆਪਣੀ ਹਮਾਇਤ 'ਚ ਅੱਧੀ ਦਰਜਨ ਨੌਜਵਾਨਾਂ ਨੂੰ ਬੁਲਾ ਲਿਆ ਗਿਆ।
Publish Date: Wed, 01 Apr 2026 05:37 PM (IST)
Updated Date: Wed, 01 Apr 2026 05:40 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਬੱਚਿਆਂ ਦੀ ਲੜਾਈ ਸੁਲਝਾਉਣ ਗਏ ਅਧਖੜ ਉਮਰ ਦੇ ਵਿਅਕਤੀ ਦੀ ਕਿਰਚ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਸੁਨਾਮ ਸ਼ਹਿਰ ਦੇ ਹਨੂੰਮਾਨ ਮੰਦਿਰ ਨੇੜੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤੀਕ ਜਿੰਦਲ ਦੱਸਿਆ ਕਿ ਸ਼ਹਿਰ ਦੀ ਇੰਦਰਾ ਬਸਤੀ 'ਚ ਹਨੂੰਮਾਨ ਮੰਦਿਰ ਨੇੜੇ ਬੱਚਿਆਂ ਦੀ ਕਿਸੇ ਗੱਲ ਨੂੰ ਲੈਕੇ ਲੜਾਈ ਹੋ ਗਈ।
ਜਿਸ ਤੋਂ ਬਾਅਦ ਤਹਿਸ 'ਚ ਆਕੇ ਬੱਚਿਆਂ ਦੇ ਪਰਿਵਾਰ ਵੀ ਆਪਸ 'ਚ ਉਲਝ ਗਏ। ਰੌਲਾ ਪੈਣ 'ਤੇ ਰਾਜ ਕੁਮਾਰ ਆਪਣੇ ਭਤੀਜੇ ਬਲਿੰਦਰ ਕੁਮਾਰ ਸਮੇਤ ਦੋਵਾਂ ਧਿਰਾਂ ਨੂੰ ਸਮਝਾਉਣ ਲਈ ਜਿਵੇਂ ਹੀ ਮੌਕੇ 'ਤੇ ਗਿਆ ਤਾਂ ਇਕ ਧਿਰ ਵੱਲੋਂ ਆਪਣੀ ਹਮਾਇਤ 'ਚ ਅੱਧੀ ਦਰਜਨ ਨੌਜਵਾਨਾਂ ਨੂੰ ਬੁਲਾ ਲਿਆ ਗਿਆ।
ਇਸ ਦੌਰਾਨ ਰਾਜ ਕੁਮਾਰ (50) ਪੁੱਤਰ ਛੋਟੂ ਰਾਮ ਵਾਸੀ ਇੰਦਰਾ ਬਸਤੀ ਸੁਨਾਮ ਦੀ ਕਿਰਚ ਮਾਰਕੇ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਮ੍ਰਿਤਕ ਦੇ ਭਤੀਜੇ ਬਲਿੰਦਰ ਕੁਮਾਰ ਨੂੰ ਜਖਮੀ ਕਰ ਦਿੱਤਾ ਗਿਆ। ਇੰਸਪੈਕਟਰ ਪ੍ਰਤੀਕ ਜਿੰਦਲ ਨੇ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਲੈਕੇ ਅੱਧੀ ਦਰਜਨ ਨੌਜਵਾਨਾਂ ਹੈਰੀ,ਸਾਵਨ,ਗੋਬਿੰਦ,ਅਮਨ,ਕਰਨ ਅਤੇ ਵਰੁਣ ਵਾਸੀਆਨ ਸੁਨਾਮ ਖਿਲਾਫ ਬੀ ਐਨ ਐਸ ਐਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।