ਸੁਖਪੁਰਾ ਮੌੜ ਨਿਵਾਸੀਆਂ, ਕਿਸਾਨ ਜਥੇਬੰਦੀਆਂ ਤੇ ਨਗਰ ਪੰਚਾਇਤ ਨੇ ਦਿੱਤਾ ਧਰਨਾ
ਸੁਖਪੁਰਾ ਮੌੜ ਨਿਵਾਸੀਆਂ,ਕਿਸਾਨ ਜਥੇਬੰਦੀਆਂ ਤੇ ਨਗਰ ਪੰਚਾਇਤ ਨੇ ਦਿੱਤਾ ਧਰਨਾ
Publish Date: Sun, 22 Feb 2026 04:47 PM (IST)
Updated Date: Mon, 23 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੁਖਪੁਰਾ ਮੌੜ ਨਿਵਾਸੀਆਂ, ਕਿਸਾਨ ਜਥੇਬੰਦੀਆਂ ਤੇ ਨਗਰ ਪੰਚਾਇਤ ਵੱਲੋਂ ਮੌੜ ਨਾਭਾ ਦੇ ਸੋਮੋ ਦੇ ਗੁਦਾਮਾਂ ’ਚੋਂ ਅਨਾਜ ਦੇ ਭਰੇ ਟਰੱਕਾਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਕੋਲ ਧਰਨਾ ਦਿੱਤਾ ਗਿਆ। ਇਨ੍ਹਾਂ ਟਰੱਕਾਂ ਦੇ ਰੂਟ ਸਬੰਧੀ ਪੰਚਾਇਤ ਵੱਲੋਂ ਲਿਖਤੀ ਰੂਪ ’ਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਸੌਂਪਿਆ ਗਿਆ ਸੀ ਕਿ ਸਾਡੀ ਇਸ ਸੜਕ ਉਪਰ ਤਿੰਨ ਸਕੂਲ ਤੇ 2 ਗੁਰਦੁਆਰਾ ਸਾਹਿਬ ਪੈਂਦੇ ਹਨ। ਲੋਕਾਂ ਤੇ ਬੱਚਿਆਂ ਦੇ ਜਾਨੀ ਨੁਕਸਾਨ ਨੂੰ ਬਚਾਉਣ ਲਈ ਮੰਗ ਪੱਤਰ ਦਿੱਤਾ ਗਿਆ ਸੀ। ਧਰਨੇ ’ਚ ਮੁਲਾਜ਼ਮ ਆਗੂ ਗੁਰਮੀਤ ਸਿੰਘ ਸੁਖਪੁਰ, ਹਰਪਾਲ ਸਿੰਘ ਪਾਲੀ , ਅੰਗਰੇਜ਼ ਸਿੰਘ ਸਾਬਕਾ ਪੰਚ, ਬਲਜਿੰਦਰ ਸਿੰਘ ਸਰਪੰਚ, ਬੇਅੰਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਹਰਚਰਨ ਸਿੰਘ ਕਿਸਾਨ ਆਗੂ ਡਕੌਂਦਾ, ਕੇਵਲ ਸਿੰਘ, ਜਰਨੈਲ ਸਿੰਘ ਤਰਨਤਾਰਨ, ਮੇਜਰ ਸਿੰਘ, ਮਨਜੀਤਪਾਲ ਡਿਊਟੀ, ਜਾਗਰ ਸਿੰਘ, ਜੱਗਰ ਸਿੰਘ, ਮਲਕੀਤ ਸਿੰਘ ਮਿਸਤਰੀ ਤੇ ਤਰਸੇਮ ਬਿੱਟੂ ਨੰਬਰਦਾਰ ਆਦਿ ਨੇ ਸ਼ਮੂਲੀਅਤ ਕੀਤੀ।