ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ
ਸਟੇਟ ਪੱਧਰ ਤੇ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ
Publish Date: Sat, 28 Mar 2026 05:34 PM (IST)
Updated Date: Sun, 29 Mar 2026 04:08 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਸਰਦਾਰ ਸੁਖਦਰਸ਼ਨ ਸਿੰਘ ਬੋਪਾਰਾਏ ਜੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਪੰਜ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ’ਚੋਂ ਜੈ ਵੀਰ ਸਿੰਘ ਅਤੇ ਸੁਖਪ੍ਰੀਤ ਸਿੰਘ ਨਾਮੀ ਵਿਦਿਆਰਥੀਆਂ ਨੇ ਸਟੇਟ ਪੱਧਰ ’ਤੇ ਆਪਣੇ ਸਕੂਲ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਬਾਕੀ 3 ਬੱਚਿਆਂ ਨੇ ਆਪਣੀ ਪੜ੍ਹਾਈ ’ਚੋਂ ਪੂਰੇ ਨੰਬਰ ਲੈ ਕੇ ਨਵੋਦਿਆ ਵਿਦਿਆਲਿਆ ’ਚ ਦਾਖਲ ਹੋਣ ਦਾ ਮਾਣ ਪ੍ਰਾਪਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ’ਚ ਸ਼ਿਰਕਤ ਕਰਦਿਆਂ ਮਨਜਿੰਦਰ ਸਿੰਘ ਜੰਡੂ, ਅਰਜਿੰਦਰ ਸਿੰਘ ਬੋਪਾਰਾਏ, ਮੈਂਬਰ ਸੁਪਿੰਦਰ ਸਿੰਘ, ਹਲਕਾ ਵਿਧਾਇਕ ਕੁਲਵੰਤ ਸਿੰਘ, ਸਰਪੰਚ ਜਤਿੰਦਰ ਪਾਲ ਸਿੰਘ, ਬਲਜੀਤ ਸਿੰਘ ਸਿੱਧੂ ਭੋਲਾ ਸਿੰਘ ਮੌੜ ਆਲਿਆਂ ਵੱਲੋਂ ਸਕੂਲ ਲਈ ਨਕਦ ਸਹਿਯੋਗ ਕੀਤਾ ਗਿਆ। ਅੱਜ ਇੱਥੇ ਵਿਸ਼ੇਸ਼ ਤੌਰ ’ਤੇ ਬੱਚਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਤੇ ਵੱਖ-ਵੱਖ ਤਰਾਂ ਦੀਆਂ ਸੱਭਿਆਚਾਰ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਬਾਕੀ ਸਟਾਫ ਵੱਲੋਂ ਸਾਰੇ ਹੀ ਸਤਿਕਾਰਯੋਗ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਕਰਮਜੀਤ ਸਿੰਘ ਗੋਰਾ ਬਾਬਾ, ਮਿਸਤਰੀ ਜੱਗੀ ਸਿੰਘ, ਅਰਜਿੰਦਰ ਸਿੰਘ ਬੋਪਾਰਾਏ, ਨਵਦੀਪ ਸਿੰਘ ਬਾਠ, ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਤੇ ਗੋਰਾ ਸਿੰਘ ਸਿੱਧੂ ਹਾਜ਼ਰ ਸਨ।