ਸੇਂਟ ਬਚਨਪੁਰੀ ਸਕੂਲ ਦੇ ਬੱਚੇ ਐੱਸਓਐੱਫ ਦੀ ਪ੍ਰੀਖਿਆ ’ਚ ਚਮਕੇ
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਐੱਸਓਐੱਫ ਦੀ ਪ੍ਰੀਖਿਆ ’ਚ ਚਮਕੇ
Publish Date: Fri, 16 Jan 2026 03:52 PM (IST)
Updated Date: Sat, 17 Jan 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮਹੁੱਈਆ ਕਰਵਾ ਰਹੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਦਿਆਰਥੀਆਂ ਨੂੰ ਹਰ ਖੇਤਰ ’ਚ ਮੋਹਰੀ ਬਣਾਉਣ ਦੇ ਮਕਸਦ ਨਾਲ ਭਰਪੂਰ ਸਮਰੱਥਾ, ਪ੍ਰਤਿਭਾ, ਕਾਰਗੁਜ਼ਾਰੀ, ਆਈਕਿਊ ਵਾਲੇ ਬੇਮਿਸਾਲ ਵਿਦਿਆਰਥੀਆਂ ਲਈ ਮੁਕਾਬਲਿਆਂ ਵਰਗੇ ਪਲੇਟਫਾਰਮ ਮਹੁੱਈਆ ਕਰਵਾ ਕੇ ਬੌਧਿਕ ਵਿਕਾਸ ਤੇ ਆਤਮਵਿਸ਼ਵਾਸ਼ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ)ਦੀ ਰਇਨੁਮਾਈ ਹੇਠ ਅਧਿਆਪਕ ਸਾਹਿਬਾਨ ਦੁਆਰਾ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀਂ ਸਾਇੰਸ ਉਲੰਪਾਇਡ ਫਾਊਡੇਸ਼ਨ ਗੁੜਗਾਂਓ ਵੱਲੋਂ ਦੇਸ਼ ਭਰ ਦੇ ਸਕੂਲਾਂ ’ਚ ਕਰਵਾਈ ਗਈ “ਅੰਤਰਰਾਸ਼ਟਰੀ ਇੰਗਲਿਸ਼ ਓਲੰਪਾਇਡ” 2025 26 ਦੀ ਪਹਿਲੇ ਲੈਵਲ ਦੀ ਪ੍ਰਤੀਯੋਗਤਾ ’ਚ ਦੇਸ਼ ਭਰ ਅਤੇ ਜਸਨ ਪੱਧਰ ਤੇ ਸ਼ਾਨਦਾਰ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦੇ 18 ਵਿਦਿਆਰਥੀ ਦੂਸਰੇ ਲੈਵਲ ਦੀ ਪ੍ਰੀਖਿਆ ਲਈ ਚੁਣੇ ਗਏ ਹਨ, ਇਸ ਤੋਂ ਇਲਾਵਾ ਤੀਜੀ ਤੋਂ ਲੈ ਕੇ ਅੱਠਵੀਂ ਕਲਾਸ ਦੇ 18 ਹੋਣਹਾਰ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ, ਜੇਤੂ ਸਰਟੀਫਿਕੇਟ ਹਾਸਿਲ ਕਰਕੇ ਫਿਰ ਤੋਂ ਐੱਸਐਫਓ ਪ੍ਰੀਖਿਆ ’ਚ ਆਪਣਾ ਝੰਡਾ ਲਹਿਰਾਇਆ ਹੈ।ਤੀਸਰੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਐੱਸਐਫਓ ਫਾਊਡੇਸ਼ਨ ਵੱਲੋਂ ਲਈ ਗਈ “ਅੰਤਰਰਾਸ਼ਟਰੀ ਇੰਗਲਿਸ਼ ਓਲੰਪਾਇਡ” ਪ੍ਰੀਖਿਆ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਜਿੰਨ੍ਹਾ ਵਿੱਚ ਮਨਸੀਰਤ ਕੌਰ ਸਿੱਧੁ (ਕਲਾਸ ਤੀਸਰੀ),ਲਵਲੀਨ ਕੌਰ (ਕਲਾਸ ਤੀਸਰੀ),ਪਰਨੀਤ ਕੌਰ (ਕਲਾਸ ਤੀਸਰੀ), ਅਨੂਪ੍ਰੀਤ ਕੌਰ (ਕਲਾਸ ਚੌਥੀ),ਹਰਸੀਰਤ ਕੌਰ(ਕਲਾਸ ਚੌਥੀ),ਕਰਮਨਵੀਰ ਕੌਰ (ਕਲਾਸ ਚੌਥੀ), ਜਗਮੀਤ ਸਿੰਘ ਸੈਂਬੀ(ਕਲਾਸ ਪੰਜਵੀਂ), ਜੈਜਲੀਨ(ਕਲਾਸ ਪੰਜਵੀਂ),ਪ੍ਰਦੀਪ ਸਿੰਘ(ਕਲਾਸ ਪੰਜਵੀਂ), ਯੋਗਿਤਾ(ਕਲਾਸ ਛੇਂਵੀ),ਮਨਸੀਰਤ ਕੌਰ(ਕਲਾਸ ਛੇਵੀ), ਨਿਮਰਤ ਕੌਰ(ਕਲਾਸ ਸੱਤਵੀਂ),ਗੁਰਸਹਿਜ ਸਿੰਘ(ਕਲਾਸ ਸੱਤਵੀਂ),ਰਹਿਮਤਵੀਰ ਕੌਰ (ਕਲਾਸ ਸੱਤਵੀਂ),ਅਵਨੀਤ ਕੌਰ(ਕਲਾਸ ਸੱਤਵੀਂ),ਜਪਸੀਰਤ ਕੌਰ(ਕਲਾਸ ਅੱਠਵੀਂ),ਨਵਨੀਤ ਕੌਰ ਧਾਲੀਵਾਲ(ਕਲਾਸ ਅੱਠਵੀਂ) ਅਤੇ ਨੂਰਦੀਪ ਕੌਰ (ਕਲਾਸ ਅੱਠਵੀਂ) ਨੇ ਅੰਤਰਰਾਸ਼ਟਰੀ ਇੰਗਲਿਸ਼ ਓਲੰਪਾਇਡ ਦੀ ਪ੍ਰੀਖਿਆ ਵਿੱਚ ਵਧੀਆ ਰੈਂਕ ਲੈ ਕੇ ਪਹਿਲੀਆਂ ਪੁਜ਼ੀਸ਼ਨਾ ਹਾਸਿਲ ਕਰਕੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ ਹਨ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ(ਡਾਇਰੈਕਟਰ) ਨੇ ਐਸਐਫਓ ਦੁਆਰਾ ਕਰਵਾਈ ਗਈ “ਇੰਟਰਨੈਸ਼ਨਲ ਇੰਗਲਿਸ਼ ਓਲੰਪਾਇਡ 2025 26” ਪ੍ਰੀਖਿਆ ਦੇ ਪਹਿਲੇ ਲੈਵਲ ਨੂੰ ਪਾਸ ਕਰਨ ਅਤੇ ਸੋਨੇ ਦੇ ਤਗਮੇ ਪ੍ਰਾਪਤ ਕਰਨ ਦੀ ਕਾਮਯਾਬੀ ਤੇ ਬੱਚਿਆਂ,ਮਾਪੇ ਅਤੇ ਅਧਿਆਪਕ ਸਾਹਿਬਾਨ ਨੂੰ ਕਾਬਲੇ ਤਾਰੀਫ਼ ਉਪਲਬਧੀ ਲਈ ਵਧਾਈ ਦਿੰਦੇ ਹੋਏ ਦੂਸਰੇ ਰਾਊਂਡ ਦੀ ਪ੍ਰੀਖਿਆ ’ਚ ਵੀ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਦੀ ਕਾਮਨਾ ਕੀਤੀ।