ਹਨੂੰਮਾਨ ਜੈਯੰਤੀ ’ਤੇ ਵਿਸ਼ੇਸ਼
ਹਨੂੰਮਾਨ ਜੈਯੰਤੀ ’ਤੇ ਵਿਸ਼ੇਸ਼
Publish Date: Tue, 31 Mar 2026 07:15 PM (IST)
Updated Date: Wed, 01 Apr 2026 04:13 AM (IST)

ਸ਼੍ਰੀ ਹਨੂੰਮਾਨ ਮੰਦਰ (ਵਰਨੇ ਵਾਲਾ) ਧਨੌਲਾ ਦਾ 365 ਸਾਲ ਪੁਰਾਣਾ ਹੈ ਇਤਿਹਾਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਰਾਮ ਭਗਤ ਹਨੂੰਮਾਨ ਜੀ ਦਾ ਸਰੂਪ ਸ੍ਰੀ ਹਨੂੰਮਾਨ ਮੰਦਿਰ (ਵਰਨੇ ਵਾਲਾ) ਧਨੌਲਾ ਚ ਆਪ ਪ੍ਰਗਟ ਹੋਇਆ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਸ੍ਰੀ ਰਾਮ ਭਗਤ ਹਨੂੰਮਾਨ ਜੀ ਦੇ ਦਰਸ਼ਨ ਕਰਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆ ਕਰਨ ਲਈ ਆਉਂਦੇ ਹਨ। ਬਰਨਾਲਾ-ਸੰਗਰੂਰ ਰੋਡ ਤੇ ਸ੍ਰੀ ਹਨੂੰਮਾਨ ਮੰਦਿਰ (ਬਰਨੇ ਵਾਲਾ) ਧਨੌਲਾ ਜੋ ਕਿ ਬਰਨਾਲਾ ਤੋਂ ਲਗਭਗ 15 ਕਿਲੋਮੀਟਰ ਦੂਰ ਸੜਕ ਤੇ ਧਨੌਲਾ ਪਿੰਡ ਦੇ ਨੇੜੇ ਬਣਿਆ ਹੈ, ਦਾ ਇਤਿਹਾਸ 365 ਸਾਲ ਪੁਰਾਣਾ ਹੈ ਇਹ ਇਤਿਹਾਸ ਹੈ : ਸ੍ਰੀ ਹਨੂੰਮਾਨ ਮੰਦਿਰ (ਵਰਨੇ ਵਾਲਾ) ਧਨੌਲਾ ਦੇ ਮਹੰਤ ਮੰਗਲ ਦਾਸ ਨੇ ਦੱਸਿਆ ਕਿ ਬਹੁਤ ਸਮਾ ਪਹਿਲਾ ਇਸ ਸਥਾਨ ਤੇ ਇਕ ਸੰਘਟਾ ਜੰਗਲ ਸੀ। ਨੇੜਲੇ ਪਿੰਡ ਧਨੌਲਾ ਦੇ ਕੁਝ ਬ੍ਰਾਹਮਣ ਪਰਿਵਾਰ ਆਪਣੇ ਬੱਚਿਆ ਨਾਲ ਪਸ਼ੂਆ ਨੂੰ ਚਰਾਉਣ ਲਈ ਉਨ੍ਹਾਂ ਜੰਗਲ ਭੇਜਦੇ ਸਨ। ਇੱਕ ਦਿਨ ਬੱਚਿਆ ਨੇ ਦੇਖਿਆ ਕਿ ਜੰਡ ਦੇ ਦਰੱਖਤ ਦੇ ਹੇਠਾਂ ਪਏ ਪੱਥਰ ਤੇ ਹਵਾ ਦੇ ਛੋਟੇ-ਛੋਟੇ ਗੋਲੇ ਗਾਇਬ ਹੋ ਜਾਦੇ ਸਨ। ਪੱਥਰ ਦਿਨੋ-ਦਿਨ ਵੱਡਾ ਹੋਣ ਲੱਗਾ। ਇਹ ਹੁੰਦਾ ਦੇਖ ਕੇ ਬੱਚਿਆ ਨੇ ਪੱਥਰ ਦੇਨੇੜੇ ਜ਼ਮੀਨ ਪੁਟਣੀ ਸ਼ੁਰੂ ਕਰ ਦਿੱਤੀ ਪਰ ਉਹ ਉੱਥੇ ਪੱਥਰ ਨਹੀਂ ਹਟਾ ਸਕੇ। ਉਸ ਪੱਥਰ ਦਾ ਆਕਾਰ ਵਧਦਾ ਰਿਹਾ। ਜਦੋਂ ਬੱਚੇ ਪੱਥਰ ਨੂੰ ਬਾਹਰ ਨਹੀ ਕੱਢ ਸਕੇ ਤਾਂ ਉਹ ਨਿਰਾਸ਼ ਹੋ ਗਏ ਤੇ ਉਸਨੂੰ ਡੰਡਿਆ ਨਾਲ ਮਾਰਨ ਲੱਗ ਪਏ। ਫਿਰ ਪੱਥਰ ਚੋਂ ਖੂਨ ਵਗਣ ਲੱਗ ਪਿਆ। ਰਾਤ ਨੂੰ ਬਜਰੰਗਲੀ ਬੱਚਿਆ ਦੇ ਸੁਪਨੇ ਚ ਆਇਆ ਤੇ ਕਿਹਾ ਕਿ ਜਿਸ ਪੱਥਰ ਤੇ ਤੁਸੀ ਬੱਚੇ ਡੰਡਿਆ ਨਾਲ ਮਾਰ ਰਹੇ ਸੀ, ਉਹ ਮੇਰਾ ਰੂਪ ਹੈ। ਜਦੋਂ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਕਹਾਣੀ ਦੱਸੀ, ਤਾਂ ਉਨ੍ਹਾ ਦੇ ਪਰਿਵਾਰਕ ਮੈਂਬਰ ਉਸ ਜਗ੍ਹਾ ਨੂੰ ਦੇਖਣ ਲਈ ਆ ਗਏ। ਵਿਚਾਰ-ਵਟਾਦਰ ਤੋ ਬਾਅਦ, ਪਿੰਡ ਵਾਸੀਆ ਨੇ ਫੈਸਲਾ ਕੀਤਾ ਕਿ ਉਹ ਉਸਨੂੰ ਚੁੱਕ ਕੇ ਪਿੰਡ ਲੈ ਜਾਦੇ ਹਨ। ਜਦੋ ਪਿੰਡ ਚ ਲਿਜਾਣ ਲਈ ਮੂਰਤੀ ਨੂੰ ਇੱਕ ਬੈਲਗੱਡੀ ਤੇ ਰੱਖਿਆ ਜਾ ਰਿਹਾ ਸੀ, ਤਾ ਗਡੀ ਚਾਰ ਟੁਕੜਿਆ ਚ ਟੁੱਟ ਗਈ। ਪਿੰਡ ਵਾਲਿਆ ਨੇ ਇੱਕ ਹੋਰ ਬੈਲਰਡੀ ਮੰਗਵਾਈ ਤੇ ਉਹ ਵੀ ਜ਼ਮੀਨ ਚ ਧਸ ਗਈ। ਫਿਰ ਇਕ ਭਵਿਖਬਾਣੀ ਹੋਈ ਕਿ ਜਿੱਥੇ ਮੇਰੀ ਮੂਰਤੀ ਹੈ, ਉਥੇ ਇਕ ਮੰਦਰ ਬਣਾਇਆ ਜਾਵੇਗਾ। ਹਵਾ ਚ ਗੋਲੇ ਜਿਸ ਨੂੰ ਵਰਨ ਕਿਹਾ ਜਾਦਾ ਹੈ ਦਿਖਾਈ ਦੇਣ ਕਾਰਨ ਇਸ ਮੰਦਿਰ ਨੂੰ ਵਰਨੇ ਵਾਲਾ ਹਨੂੰਮਾਨ ਮੰਦਿਰ ਦਾ ਨਾਮ ਮਿਲਿਆ। ਸਭ ਤੋਂ ਪਹਿਲਾ ਸਵਾਮੀ ਨਾਗਾ ਦਾਸ ਜੀ ਨੂੰ ਮੰਦਰ ਦਾ ਸਰਪ੍ਰਸਤ ਬਣਾਇਆ ਗਿਆ। ਸਵਾਮੀ ਨਾਗਾ ਦਾਸ ਤੋਂ ਬਾਅਦ ਮਹੰਤ ਵਿਵੇਕਾ ਨੰਦ ਉਸਨੇ ਆਪਣਾ ਸਾਰਾ ਜੀਵਨ ਭਗਵਾਨ ਦੇ ਚਰਨਾ ਚਬਿਤਾਇਆ ਤੇ ਸ੍ਰੀ ਰਾਮ ਭਗਤ ਹਨੂੰਮਾਨ ਜੀ ਦੀ ਸੇਵਾ ਕੀਤੀ। ਮਹੰਤ ਵਿਵੇਕਾਨੰਦ ਤੋਂ ਬਾਅਦ, ਮਹੰਤ ਪਿਆਰਾ ਦਾਸ ਨੂੰ ਮੰਦਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਜੋ ਸ਼ਰਧਾਲੂਆ ਨੂੰ ਗਿਆਨ ਪ੍ਰਦਾਨ ਕਰਦੇ ਸਨ। ਹੁਣ ਇਸ ਮੰਦਿਰ ਦੇ ਮਹੰਤ ਮੰਗਲ ਦਾਸ ਹਨ ਤੇ ਸੰਚਾਲਕ ਮਾਤਾ ਰਾਜ ਦੇਵੀ ਹਨ। : ਮੰਦਰ ਚ ਹਰ ਮੰਗਲਵਾਰ ਸ਼ਰਧਾਲੂ ਹੁੰਦੇ ਹਨ ਨਤਮਸਤਕ ਹਰ ਮੰਗਲਵਾਰ ਨੂੰ ਵੱਡੀ ਗਿਣਤੀ ਚ ਸ਼ਰਧਾਲੂ ਮੰਦਰ ਚ ਆਉਂਦੇ ਹਨ। ਸ਼ਰਧਾਲੂਆਂ ਦੀ ਮਦਦ ਨਾਲ ਇੱਕ ਕਮਿਊਨਿਟੀ ਰਸੋਈ ਦਾ ਪ੍ਰਬੰਧ ਕੀਤਾ ਜਾਦਾ ਹੈ। ਦਿਨ-ਬ-ਦਿਨ ਮੰਦਰ ਦੀ ਵਧਦੀ ਮਾਨਤਾ ਕਾਰਨ, ਦਿੱਲੀ, ਹਿਮਾਚਲ, ਹਰਿਆਣਾ, ਰਾਜਸਥਾਨ ਆਦਿ ਵਰਗੇ ਬਾਹਰੀ ਰਾਜਾ ਤੇ ਵਿਦੇਸ਼ਾਂ ਤੋਂ ਵੀ ਲੋਕ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਸ਼ਰਧਾਲੂ ਇਸ ਮੰਦਿਰ ਚ ਮੱਥਾ ਟੇਕਣ ਤੇ ਆਪਣੀਆ ਇਛਾਵਾ ਪੂਰੀਆ ਕਰਨ ਲਈ ਆਉਂਦੇ ਹਨ। ਹਰ ਸਾਲ ਸ੍ਰੀ ਹਨੂੰਮਾਨ ਜਯਤੀ ਮੰਦਰ ਚ ਬਹੁਤ ਧੂਮਧਾਮ ਨਾਲ ਮਨਾਈ ਜਾਦੀ ਹੈ। : ਸ੍ਰੀ ਹਨੂੰਮਾਨ ਜਯੰਤੀ 2 ਅਪ੍ਰੈਲ ਨੂੰ ਜਾਵੇਗੀ ਮਨਾਈ : ਮੰਗਲ ਦਾਸ ਮਹੰਤ ਮੰਗਲ ਦਾਸ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਸ਼ੁਭ ਮੌਕੇ ਤੇ 1 ਅਪ੍ਰੈਲ ਨੂੰ ਸਵੇਰੇ 8:15 ਵਜੇ ਸ੍ਰੀ ਰਾਮ ਚਰਿਤ ਮਾਨਸ ਜੀ ਦਾ ਨਿਰੰਤਰ ਪਾਠ ਸ਼ੁਰੂ ਕੀਤਾ ਜਾਵੇਗਾ। ਜਿਸ ਤੋਂ ਬਾਅਦ 2 ਅਪ੍ਰੈਲ ਨੂੰ ਸਵੇਰੇ 9:15 ਵਜੇ ਭੋਗ ਤੇ ਹਵਨ ਹੋਵੇਗਾ। ਇਸ ਮੌਕੇ ਰਾਜਨੀਤਿਕ ਤੇ ਧਾਰਮਿਕ ਸਖਤਸੀਆਂ ਹਾਜ਼ਰ ਹੋਣਗੀਆਂ। ਰਾਤ ਨੂੰ ਸ੍ਰੀ ਬਾਲਾਜੀ ਮਹਾਰਾਜ ਦਾ ਇੱਕ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ। ਸਾਰੇ ਜ਼ਿਲ੍ਹਾ ਵਾਸੀਆ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਉਹ ਇਸ ਸਭ ਦਿਨ ਮੌਕੇ ਵਡੀ ਗਿਣਤੀ ਚ ਸ਼ਾਮਲ ਹੋਣ ਤੇ ਸ੍ਰੀ ਬਾਲਾਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਦੇਸੀ ਘੀ ਦਾ ਅਤੁੱਟ ਭੰਡਾਰਾ ਚੱਲੇਗਾ।