ਮਸਜਿਦ ਦੀ ਉਸਾਰੀ ਲਈ 2 ਲੱਖ ਰੁਪਏ ਦੀ ਰਾਸ਼ੀ ਭੇਟ
ਧਨੌਲਾ ਦੀ ਮਸਜਿਦ ਦੀ ਨਵੀ ਉਸਾਰੀ ਲਈ ਸਮਾਜਸੇਵੀ ਕਾਲਾ ਖਾਨ ਫਤਿਹਗੜ੍ਹ ਛੰਨਾ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਭੇਂਟ
Publish Date: Thu, 29 Jan 2026 05:50 PM (IST)
Updated Date: Fri, 30 Jan 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਹਮੇਸ਼ਾ ਸਮਾਜਿਕ, ਧਾਰਮਿਕ ਕੰਮਾ ’ਚ ਵੱਧ ਚੜ੍ਹ ਕੇ ਸਹਿਯੋਗ ਦੇਣ ਵਾਲੇ ਸਮਾਜਸੇਵੀਆ ਮਜੀਦ ਖਾਨ ਫਤਿਹਗੜ੍ਹ ਛੰਨਾ ਵੱਲੋਂ ਮੁਸਲਿਮ ਵੈੱਲਫੇਅਰ ਐਸੋਸੀਏਸ਼ਨ ਧਨੌਲਾ ਨੂੰ ਮਸਜਿਦ ਦੀ ਨਵੀਂ ਉਸਾਰੀ ਲਈ 2 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ। ਸਮਾਜਸੇਵੀ ਕਾਲਾ ਖਾਨ ਨੇ ਦੱਸਿਆ ਕਿ ਧਨੌਲਾ ਸਥਿਤ ਇਹ ਪੁਰਾਤਨ ਮਸਜਿਦ ਕਰੀਬ 500 ਸਾਲ ਪੁਰਾਣੀ ਸੀ। ਮਸਜਿਦ ਦੇ ਨਾਲ ਨਾਲ ਸੜਕਾਂ ਦੀ ਨਵੀਨੀਕਰਨ ਹੋਣ ਤੋਂ ਬਾਅਦ ਕਾਫੀ ਨੀਵੀ ਹੋ ਗਈ ਜਿਸ ਕਾਰਨ ਬਰਸਾਤ ਟਾਇਮ ਨਮਾਜ ਪੜਨ ਆਉਂਣ ਵਾਲੇ ਨਮਾਜੀਆਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਮੁਸਲਿਮ ਵੈਲਫੇਅਰ ਦੇ ਪ੍ਰਧਾਨ ਮਿੱਠੂ ਖਾਨ ਤੇ ਖਜ਼ਾਨਚੀ ਡਾਕਟਰ ਮੁਹੰਮਦ ਦਿਲਸ਼ਾਦ ਵੱਲੋਂ ਸਮੂਹ ਭਾਈਚਾਰੇ ਦੀ ਰਾਇ ਨਾਲ ਮਸਜਿਦ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਮਤਾ ਪਾਸ ਕਰਦਿਆ ਹੋਇਆ ਇਸਦੀ ਉਸਾਰੀ ਸ਼ੁਰੂ ਕਰਵਾਈ ਗਈ ਜਿਸ ਉੱਪਰ ਕਰੀਬ ਡੇਢ ਕਰੋੜ ਰੁਪਏ ਖਰਚ ਆਉਂਣ ਅਨੁਮਾਨ ਹੈ। ਕਾਲਾ ਖਾਨ ਨੇ ਦੱਸਿਆ ਕਿ ਉਨਾਂ ਫਿਲਹਾਲ ਆਪਣੇ ਪੱਧਰ ਤੇ ਇਸ ਮਸਜਿਦ ਲਈ ਦੋ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ ਤੇ ਹੋਰਨਾਂ ਸਮਾਜਸੇਵੀਆਂ ਵੱਲੋਂ ਵੀ ਆਪਣੇ ਪੱਧਰ ਤੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾ ਰਿਹਾ ਹੈ। ਕਾਲਾ ਖਾਨ ਨੇ ਵਿਸਵਾਸ ਦੁਆਇਆ ਕਿ ਉਹ ਮਸਜਿਦ ਦੀ ਪੂਰਨ ਉਸਾਰੀ ਤੱਕ ਮਾਲਕ ਦੀ ਮਿਹਰ ਸਦਕਾ ਹੋਰ ਬਣਦਾ ਸਹਿਯੋਗ ਦੇਣਗੇ। ਉਨਾ ਦਾਨੀ ਸੱਜਣਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਰੱਬ ਦੇ ਇਸ ਘਰ ਦੇ ਕਾਰਜ ਲਈ ਵੱਧ ਚੜ੍ਹ ਕੇ ਸਹਿਯੋਗ ਦੇਣ।