ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ’ਚ ਵਾਹਨਾਂ ਦੀ ਰਫ਼ਤਾਰ ਰੱਖੋ ਹੌਲੀ
ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ’ਚ ਵਾਹਨਾਂ ਦੀ ਰਫ਼ਤਾਰ ਰੱਖੋ ਹੌਲੀ
Publish Date: Thu, 01 Jan 2026 05:34 PM (IST)
Updated Date: Fri, 02 Jan 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਕੜਾਕੇ ਦੀ ਠੰਢ ਤੇ ਲਗਾਤਾਰ ਪੈ ਰਹੀ ਧੁੰਦ ਨੇ ਮੌਸਮ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ, ਅਜਿਹੇ ’ਚ ਸਾਨੂੰ ਜਰੂਰਤ ਪੈਣ ’ਤੇ ਆਪਣੇ ਘਰਾਂ ਤੋਂ ਬਾਹਰ ਨਿੱਕਲਣਾ ਚਾਹੀਦਾ ਹੈ, ਤੇ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੀ ਰਫ਼ਤਾਰ ਨੂੰ ਹੌਲੀ ਰੱਖਣ ਤਾਂ ਜ਼ੋ ਹਾਦਸਿਆਂ ਤੋਂ ਬਚਾਅ ਹੋ ਸਕੇ। ਸਾਨੂੰ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣੇ ਚਾਹੀਦੇ ਹਨ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ। ਧੁੰਦ ’ਚ ਓਵਰਲੋਡ ਵਾਹਨਾਂ ’ਤੇ ਲੱਗੇ ਰੋਕ : ਰੰਧਾਵਾ : ਸਮਾਜ ਸੇਵੀ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਲਗਾਤਾਰ ਪੈ ਰਹੀ ਧੁੰਦ ’ਚ ਓਵਰਲੋਡ ਵਾਹਨ ਸੜਕੀ ਹਾਦਸਿਆਂ ’ਚ ਸਭ ਤੋਂ ਵੱਡਾ ਕਾਰਨ ਬਣਦੇ ਹਨ, ਕਿਉਂਕਿ ਵਾਹਨਾਂ ਦੇ ਲੋਡ ਕੀਤੇ ਸਮਾਨ ਕਾਰਨ ਇੱਕ ਸਾਇਡ ਦੇਖਣਾ ਬਹੁਤ ਜ਼ਿਆਦਾ ਮੁਸਕਿਲ ਹੋ ਜਾਂਦਾ ਹੈ। ਇਸ ਮੌਸਮ ’ਚ ਹੋ ਸਕੇ ਤਾਂ ਜਰੂਰਤ ਪੈਣ ’ਤੇ ਹੀ ਸਫਰ ਕੀਤਾ ਜਾਵੇ। ਸਰਕਾਰ ਨੂੰ ਵੀ ਚਾਹੀਦੀ ਹੈ ਕਿ ਓਵਰਲੋਡ ਵਾਹਨਾਂ ’ਤੇ ਸਖਤੀ ਕੀਤੀ ਜਾਵੇ ਤਾਂ ਜ਼ੋ ਹਾਦਸਿਆਂ ਤੋਂ ਬਚਾਅ ਹੋ ਸਕੇ। : ਵਾਹਨਾਂ ’ਤੇ ਰਿਫ਼ਲੈਕਟਰਾਂ ਦੀ ਕੀਤਾ ਜਾਵੇ ਪ੍ਰਯੋਗ : ਰੰਮੀ ਢਿੱਲੋਂ : ਸਮਾਜ ਸੇਵੀ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਿਹਾ ਕਿ ਸੰਘਣੀ ਧੁੰਦ ’ਚ ਕਦੇ-ਕਦੇ 100 ਮੀਟਰ ਤਕ ਦੇਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ’ਚ ਸੜਕੀ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੇ ਪਿਛਲੇ ਰਿਫ਼ਲੈਕਟਰ ਜਰੂਰ ਲਗਵਾਉਣ ਤਾਂ ਜ਼ੋ ਪਿੱਛੇ ਤੋਂ ਪੈ ਰਹੀ ਰੌਸਨੀ ’ਚ ਅਸਾਨੀ ਨਾਲ ਵਾਹਨਾਂ ਨੂੰ ਦੇਖਿਆ ਜਾ ਸਕੇ।ਅਜਿਹਾ ਕਰਨ ਨਾਲ ਹਾਦਸਿਆਂ ਤੋਂ ਕਾਫ਼ੀ ਹੱਦ ਤੱਕ ਬਚਾਅ ਹੁੰਦਾ ਹੈ। : ਧੁੰਦ ’ਚ ਓਵਰਟੇਕ ਕਰਨ ਤੋਂ ਬਚੋ : ਜਗਜੀਤ ਸਿੰਘ ਜੱਗੂ : ਸਮਾਜ ਸੇਵੀ ਜਗਜੀਤ ਸਿੰਘ ਜੱਗੂ ਮੋਰ ਨੇ ਕਿਹਾ ਕਿ ਕੁੱਝ ਵਾਹਨ ਚਾਲਕ ਸੰਘਣੀ ਧੁੰਦ ’ਚ ਲਾਪ੍ਰਵਾਹੀ ਨਾਲ ਆਪਣੇ ਵਾਹਨਾਂ ਨੂੰ ਚਲਾਉਣ ਦੀ ਕੋਸਿ਼ਸ ਕਰਦੇ ਹਨ ਤ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਹਨ। ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾ ਵੀ ਜਾਂਦੀਆਂ ਹਨ। ਸਾਨੂੰ ਧੁੰਦ ਦੇ ਮੌਸਮ ’ਚ ਕਦੇ ਵੀ ਓਵਰਟੇਕ ਨਹੀਂ ਕਰਨਾ ਚਾਹੀਦਾ ਤੇ ਵਾਹਨ ਦੀ ਰਫ਼ਤਾਰ ਵੀ ਹੌਲੀ ਰੱਖਣੀ ਚਾਹੀਦੀ ਹੈ। : ਧੁੰਦ ’ਚ ਵਰਤੋਯੋਗ ਲਾਇਨਾਂ ਦਾ ਕਰੋ ਪ੍ਰਯੋਗ : ਬੰਟੀ : ਸਮਾਜ ਸੇਵੀ ਫੁਲਵਿੰਦਰ ਸਿੰਘ ਬੰਟੀ ਨੇ ਕਿਹਾ ਕਿ ਧੁੰਦ ਲਗਾਤਾਰ ਪੈ ਰਹੀ ਹੈ ਤੇ ਸੰਘਣੀ ਧੁੰਦ ’ਚ ਵਾਹਨ ਚਾਲਕਾਂ ਨੂੰ ਦੇਖਣਾ ਬਹੁਤ ਜਿਆਦਾ ਔਖਾ ਹੁੰਦਾ ਹੈ, ਅਜਿਹੇ ’ਚ ਵਾਹਨ ਚਾਲਕਾ ਨੂੰ ਚਾਹੀਦਾ ਹੈ ਕਿ ਉਹ ਧੁੰਦ ’ਚ ਵਰਤੋ ਯੋਗ ਲਾਇਨਾਂ ਦਾ ਪ੍ਰਯੋਗ ਕਰਨ ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਰੱਖਣ ਤਾਂ ਜ਼ੋ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਕੀਮਤੀ ਜਾਨਾ ਬਣ ਸਕਣ।