ਲੱਭਿਆ ਪਰਸ ਵਾਪਸ ਕਰ ਕੇ ਦਿਖਾਈ ਇਮਾਨਦਾਰੀ
ਲੱਭਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ
Publish Date: Wed, 11 Mar 2026 04:56 PM (IST)
Updated Date: Wed, 11 Mar 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ : ਪੱਚੀ ਦਿਨ ਪਹਿਲਾਂ ਹਸਪਤਾਲ ਵਿੱਚ ਗੁੰਮ ਹੋਇਆ ਪੁਰਸ ਵਾਪਸ ਕਰਕੇ ਇੱਕ ਵਿਅਕਤੀ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਦਰਸ਼ਨ ਸਿੰਘ ਵਾਸੀ ਪਿੰਡ ਚੱਠੇ ਸੇਖਵਾਂ ਨੇ ਦੱਸਿਆ ਕਿ 8 ਫ਼ਰਵਰੀ ਨੂੰ ਉਹ ਡੀਐੱਮਸੀ ਲੁਧਿਆਣਾ ਵਿੱਚ ਆਪਣੇ ਕਿਸੇ ਮਰੀਜ਼ ਦਾ ਹਾਲ-ਚਾਲ ਪੁੱਛਣ ਲਈ ਗਏ ਹੋਏ ਸਨ। ਉੱਥੇ ਕਿਸੇ ਸਮੇਂ ਉਨ੍ਹਾਂ ਦਾ ਪਰਸ ਜੇਬ ’ਚੋਂ ਨਿਕਲ ਕੇ ਕਿਤੇ ਡਿੱਗ ਗਿਆ। ਕਾਫ਼ੀ ਖੋਜ ਕਰਨ ਦੇ ਬਾਵਜੂਦ ਵੀ ਉਸ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਸਤਨਾਮ ਸਿੰਘ ਵਾਸੀ ਘਨੌੜ ਜ਼ਿਲ੍ਹਾ ਨਵਾਂ ਸ਼ਹਿਰ ਨੇ ਪਰਸ ਵਿੱਚ ਪਏ ਦਸਤਾਵੇਜ਼ਾਂ ਦੀ ਮਦਦ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਪਰਸ ਵਾਪਸ ਕਰ ਦਿੱਤਾ। ਦਰਸ਼ਨ ਸਿੰਘ ਨੇ ਦੱਸਿਆ ਕਿ ਪਰਸ ਵਿੱਚ ਕਾਗਜ਼ਾਤ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਪਰਸ ਵਾਪਸ ਕਰਨ ਵਾਲੇ ਸਤਨਾਮ ਸਿੰਘ ਦਾ ਦਿਲੋਂ ਧੰਨਵਾਦ ਕੀਤਾ।