ਆਸਰਾ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ
ਆਸਰਾ ਦੇ ਵਿਦਿਆਰਥੀਆਂ ਨੇ ਕੀਤਾ ਵਿਦਿਅਕ ਦੌਰਾ
Publish Date: Wed, 11 Mar 2026 04:29 PM (IST)
Updated Date: Wed, 11 Mar 2026 04:30 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਆਸਰਾ ਗਰੁੱਪ ਦੇ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਕਲੀਨੀਕਲ ਵਿਜਿਟ, ਆਸਰਾ ਕਾਲਜ ਆਫ ਮੈਡੀਕਲ ਸਾਇੰਸ਼ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ. ਵਿਕਾਸ ਗੋਇਲ ਦੀ ਅਗਵਾਈ ਹੇਠ ਸਿੱਖਿਆ ਦੇ ਮੈਦਾਨ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮਨੀਪਾਲ ਹਸਪਤਾਲ, ਪਟਿਆਲਾ ਅਤੇ ਡਾ. ਮਨਜੋਤ ਫੀਜੀਓਥੈਰਪੀ ਹਸਪਤਾਲ ਦਾ ਦੌਰਾ ਕਰਵਾਇਆ ਗਿਆ। ਮਨੀਪਾਲ ਹਸਪਤਾਲ ਪਟਿਆਲਾ ਪਹੁੰਚ ਕੇ ਉਨ੍ਹਾਂ ਦੇ ਐੱਚਆਰ ਰੋਬਿਨ ਨੇ ਵਿਦਿਆਰਥੀਆਂ ਅਤੇ ਸਟਾਫ ਦਾ ਸਵਾਗਤ ਕੀਤਾ। ਦੌਰੇ ਦੌਰਾਨ ਵਿਦਿਆਰਥੀਆਂ ਨੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਓਪੀਡੀ, ਐਮਰਜੈਂਸੀ, ਆਪ੍ਰੇਸ਼ਨ ਥੀਏਟਰ, ਫਿਜੀਓਥੀਰੈਪੀ, ਕਾਰਡਿਕ ਕੇਅਰ, ਪੈਥੋਲੋਜੀ ਲੈਬ, ਰੇਡੀਓਲੋਜੀ ਵਿਭਾਗ, ਐੱਮਆਰਆਈ, ਅਲਟਰਾ ਸਾਊਂਡ ਅਤੇ ਫਾਰਮੇਸੀ ਆਦਿ ਦਾ ਅਧਿਐਨ ਕੀਤਾ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਅਸ਼ੋਕ ਜਿੰਦਲ ਅਤੇ ਪ੍ਰੋ. ਹਰਮੀਤ ਕੋਰ ਵਿਦਿਆਰਥੀਆਂ ਨਾਲ ਸ਼ਾਮਲ ਹੋਏ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਯੰਤਰਾਂ ਦੀ ਕਾਰਗੁਜ਼ਾਰੀ ਬਾਰੇ ਲਾਈਵ ਡੈਮੋ ਦੇਖੀ ਅਤੇ ਉਨ੍ਹਾਂ ਦੀ ਵਰਤੋਂ ਦੀ ਜਾਣਕਾਰੀ ਪ੍ਰਾਪਤ ਕੀਤੀ। ਨਰਸਿੰਗ ਦੇ ਵਿਦਿਆਰਥੀਆਂ ਨੇ ਨਰਸਿੰਗ ਪ੍ਰੋਫੈਸ਼ਨ ਦੇ ਹੁਨਰ ਸਿੱਖੇ। ਇਸ ਮੌਕੇ ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰਕੇ ਗੋਇਲ ਅਤੇ ਐੱਮਡੀ ਡਾ. ਕੇਸ਼ਵ ਗੋਇਲ ਨੇ ਇਸ ਵਿਜਿਟ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਟੂਰ ਲਗਵਾਏ ਜਾਣਗੇ।