ਘਨੋਰੀ ਕਲਾਂ ’ਚ ਕੌਮੀ ਸੇਵਾ ਯੋਜਨਾ ਦਾ ਸੱਤ ਰੋਜ਼ਾ ਕੈਂਪ ਲਾਇਆ
ਘਨੋਰੀ ਕਲਾਂ ’ਚ ਕੌਮੀ ਸੇਵਾ ਯੋਜਨਾ ਦਾ ਸੱਤ ਰੋਜ਼ਾ ਕੈਂਪ ਲਾਇਆ
Publish Date: Wed, 07 Jan 2026 04:27 PM (IST)
Updated Date: Wed, 07 Jan 2026 04:30 PM (IST)
- ਅਸ਼ੋਕ ਭੰਡਾਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਪ੍ਰਿੰਸੀਪਲ ਖੁਸ਼ਦੀਪ ਗੋਇਲ ਦੀ ਪ੍ਰੇਰਨਾ ਸਦਕਾ ਸਕੂਲ ਆਫ ਐਮੀਨੈਂਸ ਘਨੋਰੀ ਕਲਾਂ ਵਿਖੇ ਕੌਮੀ ਸੇਵਾ ਯੋਜਨਾ ਦੇ 7 ਦਿਨਾਂ ਕੈਂਪ ਲਾਇਆ। ਕੈਂਪ ਦੇ ਦੂਜੇ ਦਿਨ ਸਮਾਜ ਸੇਵੀ ਅਸ਼ੋਕ ਭੰਡਾਰੀ ਜਨਰਲ ਸਕੱਤਰ ਵਪਾਰ ਮੰਡਲ ਤੇ ਰਿਟੇਲ ਕਰਿਆਨਾ ਐਸੋਸੀਏਸ਼ਨ ਧੂਰੀ ਸਨ। ਉਨ੍ਹਾਂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰਨਾ ਨਹੀਂ ਚਾਹੀਦਾ। ਕੈਂਪ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਕੋਮਲਪ੍ਰੀਤ ਕੌਰ, ਜਸਵਿੰਦਰ ਸਿੰਘ ਅਤੇ ਸੰਦੀਪ ਕੌਰ ਨੂੰ ਮੈਡਲ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰੋਗਰਾਮ ਅਫਸਰ ਪੁਸਪਿੰਦਰ ਸ਼ਰਮਾ, ਲੈਕਚਰਾਰ ਮਨੋਜ ਕੁਮਾਰ ਸ਼ਰਮਾ, ਡੀਪੀਈ ਅਮਰੀਕ ਸਿੰਘ, ਜਸਦੇਵਪ੍ਰੀਤ ਸਿੰਘ ਐੱਸਐੱਲਏ, ਲੈਕਚਰਾਰ ਬੇਵੀ, ਲੈਕਚਰਾਰ ਰਜਿੰਦਰ ਕੌਰ, ਮਾਸਟਰ ਜਤਿੰਦਰ ਕੁਮਾਰ ਹਾਜ਼ਰ ਸਨ। ਵਿਦਿਆਰਥੀਆਂ ਵੱਲੋਂ ਬਾਅਦ ਵਿੱਚ ਸਕੂਲ ਕੈਂਪਸ ਵਿੱਚ ਬੂਟੇ ਲਾਏ ਅਤੇ ਸਫ਼ਾਈ ਦਾ ਵੀ ਸ਼ਲਾਘਾਯੋਗ ਕੰਮ ਕੀਤਾ। ਇੰਚਾਰਜ ਮਨੋਜ ਕੁਮਾਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ਤੇ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।