ਡਿੱਗਦੇ ਤਾਪਮਾਨ ਦੇ ਨਾਲ ਮੌਸਮੀ ਬੀਮਾਰੀਆਂ ਦੀ ਰਫ਼ਤਾਰ ਵਧੀ : ਡਾ.ਪ੍ਰਦੀਪ
ਡਿੱਗਦੇ ਤਾਪਮਾਨ ਦੇ ਨਾਲ-ਨਾਲ ਮੌਸਮੀ ਬੀਮਾਰੀਆਂ ਦੀ ਰਫ਼ਤਾਰ ਵਧੀ: ਡਾ.ਪ੍ਰਦੀਪ/ਡਾ.ਕਰਨ/ਡਾ.ਆਯੂਸ਼
Publish Date: Tue, 06 Jan 2026 07:04 PM (IST)
Updated Date: Wed, 07 Jan 2026 04:06 AM (IST)

ਆਮ ਲੋਕ ਸਰਦੀ, ਜ਼ੁਕਾਮ ਤੇ ਫਲੂ ਦੀ ਲਪੇਟ ਚ ਆ ਰਹੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਉੱਤਰ ਭਾਰਤ ’ਚ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਡਿੱਗਦੇ ਤਾਪਮਾਨ ਦੇ ਨਾਲ-ਨਾਲ ਮੌਸਮੀ ਬੀਮਾਰੀਆਂ ਨੇ ਵੀ ਆਪਣੀ ਰਫ਼ਤਾਰ ਵਧਾ ਦਿੱਤੀ ਹੈ। ਬਰਨਾਲਾ ਦੇ ਪ੍ਰਸਿੱਧ ਪ੍ਰਦੀਪ ਮਲਟੀਸਪੈਸ਼ਲਿਸਟ ਹਸਪਤਾਲ ਦੇ ਐੱਮਡੀ ਡਾ. ਪ੍ਰਦੀਪ ਕੁਮਾਰ ਸ਼ਰਮਾ ਐੱਮਐੱਸ ਆਰਥੋ, ਡਾ. ਕਰਨ ਸ਼ਰਮਾ ਐੱਮਐੱਸ ਆਰਥੋ ਤੇ ਡਾਕਟਰ ਆਯੂਸ਼ ਸ਼ਰਮਾ ਐੱਮਡੀ ਮਨੋਰੋਗ ਨੇ ਸਾਂਝੇ ਤੌਰ ’ਤੇ ਇਲਾਕਾ ਨਿਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਮੌਸਮ ਚ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ। ਉਨ੍ਹਾਂ ਅਨੁਸਾਰ, ਜਿੱਥੇ ਆਮ ਲੋਕ ਸਰਦੀ, ਜ਼ੁਕਾਮ ਤੇ ਫਲੂ ਦੀ ਲਪੇਟ ਚ ਆ ਰਹੇ ਹਨ, ਉੱਥੇ ਹੀ ਦਿਲ ਦੇ ਰੋਗਾਂ ਅਤੇ ਅਸਥਮਾ ਤੋਂ ਪੀੜਤ ਮਰੀਜ਼ਾਂ ਲਈ ਇਹ ਸਮਾਂ ਵਧੇਰੇ ਚੁਣੌਤੀਪੂਰਨ ਹੈ। ਉਨ੍ਹਾਂ ਨੇ ਸਰਦੀਆਂ ਚ ਸਿਹਤਮੰਦ ਰਹਿਣ ਲਈ ਮਹੱਤਵਪੂਰਨ ਸੁਝਾਅ ਅਤੇ ਸਾਵਧਾਨੀਆਂ ਸਾਂਝੀਆਂ ਕੀਤੀਆਂ ਹਨ। ਰੋਗਪ੍ਰਤੀਰੋਧਕ ਸ਼ਕਤੀ ਨੂੰ ਰੱਖੋ ਮਜ਼ਬੂਤ : ਸਰਦੀਆਂ ਦੌਰਾਨ ਲਗਾਤਾਰ ਖੰਘ ਅਤੇ ਜ਼ੁਕਾਮ ਹੋਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਇਨਫੈਕਸ਼ਨ ਤੋਂ ਬਚਣ ਲਈ ਵਿਟਾਮਿਨ ਏ, ਸੀ ਅਤੇ ਈ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਦਾ ਸੇਵਨ ਲਾਜ਼ਮੀ ਹੇ। ਖੁਰਾਕ ਚ ਗਾਜਰ, ਸੰਤਰਾ, ਆਂਵਲਾ, ਮੌਸਮੀ ਫਲ ਅਤੇ ਹਰੀਆਂ ਪੱਤਦਾਰ ਸਬਜ਼ੀਆਂ ਸ਼ਾਮਲ ਕਰੋ। ਸੁੱਕੇ ਮੇਵੇ ਅਤੇ ਦਾਲਾਂ ਸਰੀਰ ਨੂੰ ਅੰਦਰੂਨੀ ਤਾਕਤ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਸਰੀਰ ਬਾਹਰੀ ਇਨਫੈਕਸ਼ਨਾਂ ਨਾਲ ਲੜਨ ਦੇ ਸਮਰੱਥ ਹੁੰਦਾ ਹੈ। ਕਸਰਤ ਨੂੰ ਬਣਾਓ ਜੀਵਨ ਦਾ ਹਿੱਸਾ: ਅਕਸਰ ਦੇਖਿਆ ਜਾਂਦਾ ਹੈ ਕਿ ਠੰਢ ਕਾਰਨ ਲੋਕ ਸਰੀਰਕ ਕਸਰਤ ਛੱਡ ਦਿੰਦੇ ਹਨ। ਡਾ. ਸਿੱਧੂ ਨੇ ਸਲਾਹ ਦਿੱਤੀ ਕਿ ਜੇਕਰ ਬਾਹਰ ਜ਼ਿਆਦਾ ਠੰਢ ਹੈ ਤਾਂ ਘਰ ਦੇ ਅੰਦਰ ਹੀ ਯੋਗਾ ਜਾਂ ਹਲਕੀ ਕਸਰਤ ਕਰੋ। ਪਾਣੀ ਦੀ ਕਮੀ ਨਾ ਹੋਣ ਦਿਓ (ਲੋੜੀਦਾ ਹਾਈਏਸ਼ਨ) : ਸਰਦੀਆਂ ਚ ਪਿਆਸ ਘੱਟ ਲੱਗਦੀ ਹੈ, ਜਿਸ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਚਮੜੀ, ਨੱਕ, ਫੇਫੜਿਆਂ ਦੇ ਮਿਊਕਸ ਅਤੇ ਦਿਮਾਗ ਚ ਖੁਸ਼ਕੀ ਆਉਣ ਲੱਗਦੀ ਹੈ। ਦਿਨ ਚ ਘੱਟੋ-ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਜੇਕਰ ਸਾਦਾ ਪਾਣੀ ਪੀਣ ਦਾ ਮਨ ਨਾ ਹੋਵੇ ਤਾਂ ਸੂਪ, ਹਰਬਲ ਚਾਹ ਜਾਂ ਗ੍ਰੀਨ ਟੀ ਵਰਗੇ ਗਰਮ ਤਰਲ ਪਦਾਰਥਾਂ ਦਾ ਸੇਵਨ ਕਰੋ। ਭਰਪੂਰ ਨੀਂਦ ਲਓ : ਚੰਗੀ ਸਿਹਤ ਲਈ 7-8 ਘੰਟੇ ਦੀ ਡੂੰਘੀ ਨੀਂਦ ਬਹੁਤ ਜ਼ਰੂਰੀ ਹੈ। ਸਰਦੀਆਂ ਚ ਵਾਤਾਵਰਣ ਸਰਗਰਮ ਹੁੰਦੇ ਹਨ। ਜੇਕਰ ਸਰੀਰ ਥੱਕਿਆ ਵਿਚ ਵਾਇਰਸ ਅਤੇ ਬੈਕਟੀਰੀਆ ਵਧੇਰੇ ਹੋਵੇ ਤਾਂ ਇਨਫੈਕਸ਼ਨ ਬਹੁਤ ਜਲਦੀ ਹਮਲਾ ਕਰਦੀ ਹੈ। ਪੂਰਾ ਆਰਾਮ ਕਰਨ ਨਾਲ ਸਰੀਰ ਦੀ ਮੁਰੰਮਤ ਪ੍ਰਕਿਰਿਆ ਸੁਚਾਰੂ ਰਹਿੰਦੀ ਹੈ ਅਤੇ ਵਿਅਕਤੀ ਫਿਟ ਮਹਿਸੂਸ ਕਰਦਾ ਹੈ।