ਨਸ਼ੇ ਦੀ ਹਾਲਤ ’ਚ ਘੁੰਮਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਨਸ਼ੇ ਦੀ ਹਾਲਤ ’ਚ ਘੁੰਮਣ ਵਾਲੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 18 Apr 2026 03:48 PM (IST)
Updated Date: Sun, 19 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਨਸ਼ੇ ਦੀ ਹਾਲਤ ’ਚ ਘੁੰਮਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਰਮਾਨਜੋਤ ਸਿੰਘ ਪੁੱਤਰ ਗੁਰਵਿੰਦਰ ਸਿਘ ਤੇ ਸੁਖਜੋਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀਆਨ ਧਾਲੀਵਾਲ ਪੱਤੀ ਭੋਤਨਾ ਜੋ ਅੱਜ ਵੀ ਪਿੰਡ ਭੋਤਨਾ ਵਿਖੇ ਮੇਨ ਹਾਈਵੇਅ ਤੋਂ ਕੱਚੇ ਰਸਤੇ ਸੂਏ ਦੇ ਨਾਲ-ਨਾਲ ਤੁਰੇ ਫਿਰਦੇ ਦਿਖਾਈ ਦਿੱਤੇ ਹਨ, ਜੋ ਨਸ਼ੇ ਦੀ ਹਾਲਤ ’ਚ ਘੁੰਮ ਰਹੇ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਇੱਕ 20 ਰੁਪਏ ਦਾ ਨੋਟ ਰੋਲ ਕੀਤਾ ਹੋਇਆ, ਸਿਲਵਰ ਪੰਨੀ ਤੇ ਲਾਇਟਰ ਬਰਾਮਦ ਕੀਤੇ।