ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Thu, 12 Mar 2026 06:32 PM (IST)
Updated Date: Fri, 13 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਮੇਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਨੇੜੇ ਸੋਸਾਇਟੀ ਪੱਖੋ ਕਲਾਂ ਨੇ ਬਿਆਨ ਤਹਿਰੀਰ ਕਰਵਾਇਆ ਕਿ 9 ਮਾਰਚ ਨੂੰ ਸ਼ਾਮ ਨੂੰ ਉਹ ਤੇ ਉਸਦੀ ਨੂੰਹ ਘਰ ਸੀ ਤੇ ਲੜਕਾ ਕਸ਼ਮੀਰ ਸਿੰਘ ਬਾਹਰ ਗਿਆ ਹੋਇਆ ਸੀ ਤਾਂ 9:00 ਪੀਐੱਮ ’ਤੇ ਅਮਰੀਕ ਸਿੰਘ ਪੁੱਤਰ ਜੀਤ ਸਿੰਘ ਉਕਤ ਸਾਡੇ ਘਰ ਆਇਆ ਅਤੇ ਮੇਰੀ ਨੂੰਹ ਨਾਲ ਗੱਲਬਾਤ ਕਰਨ ਲੱਗ ਗਿਆ, ਜਿਸਨੂੰ ਉਸਨੇ ਕਿਹਾ ਕਿ ਸਵੇਰੇ ਆ ਜਾਈ, ਹੁਣ ਚਲਾ ਜਾ ਤਾਂ ਅਮਰੀਕ ਸਿੰਘ ਉਸਨੂੰ ਚਿੰਬੜ ਗਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਫਿਰ 10 ਮਾਰਚ ਨੂੰ ਸਵੇਰੇ 08:30 ਵਜੇ ਅਮਰੀਕ ਸਿੰਘ ਉਕਤ ਜਿਸਦੇ ਹੱਥ ਗੰਡਾਸਾ ਫੜਿਆ ਹੋਇਆ ਸੀ ਤੇ ਚਮਨਪ੍ਰੀਤ ਸਿੰਘ ਸਮੇਤ ਸਾਡੇ ਘਰ ਆਏ ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ। ਇਸਦੀ ਵਜ੍ਹਾ ਰੰਜਿਸ਼-ਅਮਰੀਕ ਸਿੰਘ ਨੇ ਮੁਦੱਈ ਧਿਰ ਨਾਲ ਪਹਿਲਾ ਵੀ ਝਗੜਾ ਕੀਤਾ ਸੀ ਜੋ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ ਸੀ।