ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Mon, 06 Apr 2026 05:36 PM (IST)
Updated Date: Tue, 07 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਸ:ਥ: ਤਰਸੇਮ ਸਿੰਘ ਸਲਾਣੀ ਪੱਤੀ ਹੰਡਿਆਇਆ ਤੋਂ ਖੁੱਡੀ ਕਲਾਂ ਕੱਟ ਮੇਨ ਰੋਡ ਵੱਲ ਜਾ ਰਿਹਾ ਸੀ ਤਾਂ ਜਦ ਪੁਲਿਸ ਪਾਰਟੀ ਖੁੱਡੀ ਕੱਟ ਕੋਲ ਸੂਏ ਪਾਸ ਪੁੱਜੀ ਤਾਂ ਤਿੰਨ ਮੋਨੇ ਨੌਜਵਾਨ ਹੈਪੀ ਸਿੰਘ ਪੁੱਤਰ ਜਗਸੀਰ, ਬਲਜਿੰਦਰ ਸਿੰਘ ਉਰਫ ਮਿੰਦੂ ਪੁੱਤਰ ਤਰਲੋਕ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਹੰਡਿਆਇਆ ਜੋ ਡਿੱਕ-ਡੋਲੇ ਖਾਦੇ ਆਉਂਦੇ ਦਿਖਾਈ ਦਿੱਤੇ। ਜਦੋਂ ਉਕਤਾਨ ਵਿਅਕਤੀਆਂ ਦਾ ਸਿਵਲ ਹਸਪਤਾਲ ਬਰਨਾਲਾ ਤੋਂ ਮੈਡੀਕਲ ਕਰਵਾਇਆ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਕੇਸ ਦਰਜ ਕੀਤਾ ਗਿਆ।