ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਦੇ ਨਤੀਜੇ ਐਲਾਨੇ
ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਦੇ ਨਤੀਜੇ ਐਲਾਨੇ
Publish Date: Sat, 28 Mar 2026 05:44 PM (IST)
Updated Date: Sun, 29 Mar 2026 04:09 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਜਿਲ੍ਹਾ ਸਿੱਖਿਆ ਅਫਸਰ ਇੰਦੂ ਸਿਮਕ ਤੇ ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਗੀਆਣਾ ਦੇ ਸੈਸ਼ਨ 2025-26 ਦੀ ਸਲਾਨਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਤੇ ਸਲਾਨਾ ਨਤੀਜੇ ਐਲਾਨੇ ਗਏ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਬਹੁ ਗਿਣਤੀ ’ਚ ਸ਼ਮੂਲੀਅਤ ਕੀਤੀ ਤੇ ਆਪਣੇ ਬੱਚਿਆਂ ਦਾ ਨਤੀਜਾ ਪ੍ਰਾਪਤ ਕੀਤਾ। ਸਕੂਲ ਮੁਖੀ ਨੀਲਮ ਰਾਣੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ 100% ਰਿਹਾ। ਇਸ ਮੌਕੇ ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਗ੍ਰੈਜੂਏਸ਼ਨ ਸੇਰੇਮਨੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਰਵਿਦਾਸ ਕਲੱਬ ਜੰਗੀਆਣਾ ਦੇ ਸਮੂਹ ਆਗੂਆਂ ਵੱਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਕਾਪੀਆਂ ਨਾਲ ਸਨਮਾਨਿਤ ਕੀਤਾ। ਸਮੂਹ ਸਟਾਫ ਵੱਲੋਂ ਕਲੱਬ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਮ ਸਿੰਘ ਗਿੱਲ, ਕਲੱਬ ਪ੍ਰਧਾਨ ਸੇਵਕ ਸਿੰਘ, ਗੁਰਪ੍ਰੀਤ ਸਿੰਘ ਉਪ ਪ੍ਰਧਾਨ, ਹਰਜਿੰਦਰ ਸਿੰਘ ਸਕੱਤਰ, ਅਮਨਦੀਪ ਸਿੰਘ ਖਜ਼ਾਨਚੀ, ਕੁਲਵਿੰਦਰ ਸਿੰਘ ਖਜ਼ਾਨਚੀ, ਰਸਭਿੰਦਰ ਸਿੰਘ ਸਲਾਹਕਾਰ, ਸਤਨਾਮ ਸਿੰਘ ਮੈਂਬਰ ਆਤਮਾ ਸਿੰਘ ਮੈਂਬਰ, ਗੁਰਦੀਪ ਸਿੰਘ ਮੈਂਬਰ ਤੋਂ ਇਲਾਵਾ ਮਾ. ਪਰਮਜੀਤ ਸਿੰਘ ਭਦੌੜ ਮਾਸਟਰ ਬਲਜਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।