ਸਕੂਲ ਪ੍ਰਿੰਸੀਪਲਾਂ ਦੇ ਫੋਨ ਹੋਏ ਹੈਕ
ਸਕੂਲ ਪ੍ਰਿੰਸੀਪਲਾਂ ਦੇ ਫੋਨਾਂ ਦੀਆਂ ਘੰਟੀਆਂ ਵੱਜਣ ਤੋਂ ਬਾਅਦ ਫੋਨ ਹੋਏ ਹੈਕ
Publish Date: Fri, 30 Jan 2026 06:39 PM (IST)
Updated Date: Sat, 31 Jan 2026 04:11 AM (IST)

ਹੈਲੋ ਸਰ....ਆਪਕਾ ਸਿੱਖਿਆ ਵਿਭਾਗ ਸੇ ਕੋਰੀਅਰ ਆਇਆ ਹੈ ਬਲੂ ਡਾਰਟ ਕੰਪਨੀ ਦੇ ਨਾਂ ’ਤੇ ਆਈਆਂ ਅਣਪਛਾਤੇ ਵਿਅਕਤੀਆਂ ਦੀਆਂ ਕਾਲਾਂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਨਲਾਇਨ ਠੱਗੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਹੁਣ ਸਾਇਬਰ ਠੱਗਾਂ ਨੇ ਜ਼ਿਲ੍ਹਾ ਬਰਨਾਲਾ ਦੇ ਕਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਰਿਟਾਇਰਡ ਹੋ ਚੁੱਕੇ ਪ੍ਰਿੰਸੀਪਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿਸ ਦੇ ਚਲਦਿਆਂ ਕਈ ਸਕੂਲ ਪ੍ਰਿੰਸੀਪਲਾਂ ਦੇ ਫੋਨਾਂ ’ਤੇ ਬਲੂ ਡਾਰਟ ਕੰਪਨੀ ਦੇ ਨਾਂ ’ਤੇ ਆਈਆਂ ਅਣਪਛਾਤੇ ਵਿਅਕਤੀਆਂ ਦੀਆਂ ਕਾਲਾਂ ਤੋਂ ਬਾਅਦ ਫੋਨ ਹੈਕ ਕਰ ਕੇ ਡਾਟਾ ਚੋਰੀ ਕਰ ਲਿਆ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ ਦੇ ਪ੍ਰਿੰਸੀਲ ਹਰੀਸ਼ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਜਿਸ ’ਤੇ ਇਕ ਵਿਅਕਤੀ ਜ਼ੋ ਹਿੰਦੀ ਵਿਚ ਗੱਲ ਕਰ ਰਿਹਾ ਸੀ ਨੇ ਕਿਹਾ ਕਿ ਤੁਹਾਡਾ ਸਿੱਖਿਆ ਵਿਭਾਗ ਤੋਂ ਕੋਈ ਕੋਰੀਆ ਆਇਆ ਹੈ, ਤੁਸੀ ਕੋਰੀਅਰ ਵਾਲੇ ਲੜਕੇ ਨੂੰ ਫੋਨ ਕਰ ਲਵੋ ਅਤੇ ਉਸ ਵਿਅਕਤੀ ਨੇ ਮੈਨੂੰ ਕੋਰੀਅਰ ਵਾਲੇ ਲੜਕੇ ਦਾ ਨੰਬਰ ਦਿੱਤਾ ਤੇ ਜਦ ਉਸ ਵੱਲੋਂ ਫੋਨ ਲਗਾਇਆ ਗਿਆ ਤਾਂ ਇੱਕਦਮ ਹੀ ਫੋਨ ਤੇ ਵ੍ਹਟਸਅੱਪ ਹੈਕ ਗਿਆ। ਉਸ ਤੋਂ ਬਾਅਦ ਜ਼ੋ ਨੰਬਰ ਸਨ ਉਸ ਤੇ ਅਣਪਛਾਤੇ ਵਿਅਕਤੀਆਂ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਿਆ। ਇਸ ਸਬੰਧੀ ਉਸ ਨੇ ਉਸ ਦੇ ਦੋਸਤਾਂ ਨੇ ਦੱਸਿਆ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਰਿਟਾਇਰਡ ਪ੍ਰਿੰਸੀਪਲ ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਕ ਅਣਪਛਾਤੇ ਨੰਬਰ 75628—84026 ਤੋਂ ਫੋਨ ਆਇਆ ਤੇ ਸਿੱਖਿਆ ਵਿਭਾਗ ਤੋਂ ਕੋਰੀਅਰ ਲੈਣ ਸਬੰਧੀ ਕਿਹਾ ਪਰ ਉਸ ਨੂੰ ਇਸ ਫਰੋਡ ਕਾਲ ਦਾ ਅੰਦਾਜਾ ਹੋ ਗਿਆ ਸੀ। ਇਸ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਪ੍ਰੇਮ ਨਾਥ ਤੇ ਰਿਟਾਇਰਡ ਪ੍ਰਿੰਸੀਪਲ ਕਮਲਜੀਤ ਸ਼ਰਮਾ ਤੇ ਹੋਰ ਪ੍ਰਿੰਸੀਪਲਾਂ ਦੇ ਫੋਨਾਂ ’ਤੇ ਵੀ ਅਜਿਹੀਆਂ ਕਾਲਾਂ ਆਈਆਂ। ਉਨ੍ਹਾ ਦੱਸਿਆ ਕਿ ਅਜਿਹਾ ਮਾਮਲਾ ਸਾਹਮਣੇ ਆਉਣ ’ਤੇ ਉਨ੍ਹਾਂ ਵੱਲੋਂ ਬਣਾਏ ਗਏ ਵਟਸਐਪ ਗਰੁੱਪਾਂ ’ਚ ਜਾਣਕਾਰੀ ਸਾਂਝੀ ਕੀਤੀ ਗਈ। ਮਾਮਲੇ ਸਬੰਧੀ ਸੂਚਿਤ ਕੀਤਾ ਜਾ ਚੁੱਕਿਆ ਹੈ : ਸਿੱਖਿਆ ਅਫ਼ਸਰ ਜਦ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ) ਸੁਨੀਤਇੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਇਹ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਜਿਆਦਤਰ ਇਹ ਫੋਨ ਰਿਟਾਇਰਡ ਪ੍ਰਿੰਸੀਪਲਾਂ ਨੂੰ ਆਈਆਂ ਸਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਸਮੁੱਚੇ ਸੋਸਲ ਮੀਡੀਆ ਗਰੁੱਪਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਸਾਇਬਰ ਦਫਤਰ ਬਰਨਾਲਾ *ਚ ਵੀ ਸੁਚਨਾ ਦੇ ਦਿੱਤੀ ਗਈ ਹੈ।