ਵਿਦਿਆਰਥੀ ਅਰੋਹਨ ਗਰਗ ਦੀ ਇੰਸਪਾਇਰ ਮਾਣਕ ਐਵਾਰਡ ਲਈ ਚੋਣ
ਵਾਈਐਸ ਸਕੂਲ ਬਰਨਾਲਾ ਦੇ ਵਿਦਿਆਰਥੀ ਅਰੋਹਨ ਗਰਗ ਦੀ ਇੰਸਪਾਇਰ ਮਾਣਕ ਅਵਾਰਡ ਲਈ ਚੋਣ
Publish Date: Sat, 14 Mar 2026 05:13 PM (IST)
Updated Date: Sun, 15 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈਐੱਸ ਸਕੂਲ ਬਰਨਾਲਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਆਪਣੇ ਆਤਮ ਵਿਸ਼ਵਾਸ, ਖੇਲ ਪ੍ਰਾਪਤੀਆਂ ਤੇ ਤਕਨੀਕੀ ਖੇਤਰ ’ਚ ਮੁਹਾਰਤ ਕਰਨ ਦੂਰੋਂ ਹੀ ਪਹਿਚਾਣੇ ਜਾਂਦੇ ਹਨ। ਇਸ ਦੀ ਇਕ ਹੋਰ ਮਿਸਾਲ ਕਾਇਮ ਕਰਦਿਆਂ ਵਾਈਐੱਸ ਸਕੂਲ ਬਰਨਾਲਾ ਦੇ ਜਮਾਤ ਦਸਵੀਂ ਦੇ ਵਿਦਿਆਰਥੀ ਅਰੋਹਨ ਗਰਗ ਨੇ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਵਿਦਿਆਰਥੀ ਆਰੋਹਨ ਗਰਗ ਨੂੰ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੁਆਰਾ ਇੰਸਪਾਇਰ ਮਾਣਕ ਐਵਾਰਡ 2025-26 ਲਈ ਚੁਣਿਆ ਗਿਆ ਹੈ। ਉਸ ਨੂੰ ਆਪਣੇ ਵਿਗਿਆਨ ਪ੍ਰਾਜੈਕਟ/ਮਾਡਲ ਨੂੰ ਵਿਕਸਤ ਕਰਨ ਲਈ 10,000 ਰੁਪਏ ਦੀ ਇਨਾਮ ਰਾਸ਼ੀ ਦੀ ਘੋਸ਼ਣਾ ਕੀਤੀ ਗਈ ਹੈ ਤੇ ਉਹ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਤੇ ਪ੍ਰਾਜੈਕਟ ਮੁਕਾਬਲੇ ’ਚ ਸਕੂਲ ਦੀ ਨੁਮਾਇੰਦਗੀ ਵੀ ਕਰੇਗਾ। ਆਪਣੀ ਸਫ਼ਲਤਾ ਦੀ ਲੜੀ ’ਚ ਇਕ ਜਿੱਤ ਹੋਰ ਹਾਸਲ ਕਰਦੇ ਹੋਏ, ਇਕ ਵਾਰ ਫਿਰ ਨਵੀਨਤਾ ਤੇ ਉੱਤਮਤਾ ਦੀ ਇਹ ਉਚਾਈ ਪ੍ਰਾਪਤ ਕੀਤੀ ਹੈ।