ਵਾਈਐੱਸ ਸਕੂਲ ਵੱਲੋਂ 11ਵੀਂ ਕਲਾਸ ਦੀ ਸ਼ੁਰੂਆਤ
ਵਾਈਐਸ ਸਕੂਲ ਵੱਲੋਂ ਨਵੀਂ ਮਜ਼ਬੂਤ ਸ਼ੁਰੂਆਤ: ਵੱਡੇ ਸੁਪਨਿਆਂ ਨਾਲ 11ਵੀਂ ਕਲਾਸ ਦੀ ਸ਼ੁਰੂਆਤ
Publish Date: Thu, 19 Mar 2026 05:00 PM (IST)
Updated Date: Fri, 20 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅਕਾਦਮਿਕ ਉਤਮਤਾ ਤੇ ਭਵਿੱਖ ਦੀ ਤਿਆਰੀ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਵਾਈਐੱਸ ਪਬਲਿਕ ਸਕੂਲ ਨੇ ਸੈਸ਼ਨ 2026-27 ਲਈ 11ਵੀਂ ਕਲਾਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਟਾਪ 50 ਸਕੂਲਾਂ ’ਚ ਸ਼ਾਮਲ ਇਹ ਸੰਸਥਾ ਆਧੁਨਿਕ ਸਿੱਖਿਆ ਤੇ ਕਰੀਅਰ-ਕੇਂਦਰਤ ਦ੍ਰਿਸ਼ਟੀਕੋਣ ਨਾਲ ਨਵੇਂ ਮਿਆਰ ਸਥਾਪਿਤ ਕਰ ਰਹੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੇ ਸ਼ੁਰੂਆਤੀ ਪੜਾਅ ਤੋਂ ਹੀ ਸਮਰੱਥ ਬਣਾਉਣ ਦੇ ਉਦੇਸ਼ ਨਾਲ ਸਕੂਲ ਨੇ ਇਕ ਵਿਲੱਖਣ ਬੈਚ ਸਿਸਟਮ ਸ਼ੁਰੂ ਕੀਤਾ ਹੈ। ਇਸ ਵੇਲੇ 6 ਖਾਸ ਬੈਚ ਚੱਲ ਰਹੇ ਹਨ-ਆਈਆਈਟੀ, ਜੇਈਈ, ਨੀਟ, ਸੀਏ, ਯੂਪੀਐੱਸਸੀ, ਇੰਟਰਪ੍ਰਿਨਿਊਰਸ਼ਿਪ ਅਤੇ ਲਾਅ। ਇਸ ਸੁਚਾਰੂ ਪ੍ਰਣਾਲੀ ਨਾਲ ਵਿਦਿਆਰਥੀਆਂ ਨੂੰ ਸੀਬੀਐੱਸਈ ਪਾਠਕ੍ਰਮ ਦੇ ਨਾਲ-ਨਾਲ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਇਸ ਨਾਲ ਵਿਦਿਆਰਥੀ 11ਵੀਂ ਕਲਾਸ ਤੋਂ ਹੀ ਆਪਣੇ ਸੁਪਨਿਆਂ ਵੱਲ ਮਜ਼ਬੂਤ ਕਦਮ ਚੁੱਕ ਸਕਦੇ ਹਨ। ਪ੍ਰਿੰਸੀਪਲ ਮੋਹਿਤ ਜਿੰਦਲ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਇਕ ਨਵੀਂ ਜਮਾਤ ਦੀ ਸ਼ੁਰੂਆਤ ਨਹੀਂ, ਸਗੋਂ ਸਾਡੇ ਵਿਦਿਆਰਥੀਆਂ ਦੇ ਵੱਡੇ ਸੁਪਨਿਆਂ ਦੀ ਸ਼ੁਰੂਆਤ ਹੈ।