ਅਨਮੋਲਪ੍ਰੀਤ ਕੌਰ ਨੇ 90.4% ਅੰਕ ਕੀਤੇ ਪ੍ਰਾਪਤ
ਐਸਬੀਐਸ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 04:52 PM (IST)
Updated Date: Fri, 17 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੀਬੀਐੱਸਈ ਬੋਰਡ ਵੱਲੋਂ 10ਵੀਂ ਕਲਾਸ ਦੇ ਨਤੀਜੇ ਐਲਾਨੇ ਗਏ, ਜਿਸ ’ਚ ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਹੋਣਹਾਰ ਵਿਦਿਆਰਥੀ ਅਨਮੋਲਪ੍ਰੀਤ ਕੌਰ ਨੇ 90.4% ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥਣ ਦਿਕਸਿਤਾ ਨੇ ਪੰਜਾਬੀ ਵਿਸ਼ੇ ’ਚੋਂ 100 ਅੰਕ ਅਤੇ ਪਰਨੀਤ ਕੌਰ ਨੇ ਇਨਫਰਮੇਸ਼ਨ ਟੈਕਨਾਲੋਜੀ ’ਚੋਂ 100 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 10 ਬੱਚਿਆਂ ਨੇ 85 ਪ੍ਰਤੀਸ਼ਤ ਅਤੇ 15 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਤੇ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਨੇ ਸਮੂਹ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।