ਸੱਤਪਾਲ ਗਿੱਲ ਬਣੇ ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ
ਸੱਤਪਾਲ ਗਿੱਲ ਬਣੇ ਆੜਤੀਆਂ ਐਸੋਸੀਏਸਨ ਦੇ ਪ੍ਰਧਾਨ
Publish Date: Wed, 01 Apr 2026 04:58 PM (IST)
Updated Date: Wed, 01 Apr 2026 05:01 PM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ ਖਨੌਰੀ : ਸੱਤਪਾਲ ਗਿੱਲ ਬਨਾਰਸੀ ਨੂੰ ਸਰਬਸੰਮਤੀ ਨਾਲ ਆੜ੍ਹਤੀਆ ਐਸੋਸੀਏਸਨ ਖਨੌਰੀ ਦਾ ਪ੍ਰਧਾਨ ਚੁਣਿਆ ਗਿਆ। ਜਿਸ ਪ੍ਰਤੀ ਜਿੱਥੇ ਸਮੂਹ ਆੜ੍ਹਤੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਨਵੇਂ ਬਣੇ ਆੜ੍ਹਤੀਆ ਪ੍ਰਧਾਨ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ। ਇਸ ਸਬੰਧੀ ਅਨਾਜ ਮੰਡੀ ਖਨੌਰੀ ਦੇ ਸਮੂਹ ਆੜ੍ਹਤੀ ਪ੍ਰਧਾਨ ਦੀ ਚੋਣ ਸਬੰਧੀ ਇਕੱਠੇ ਹੋਏ ਸਨ ਅਤੇ ਪ੍ਰਧਾਨਗੀ ਲਈ ਸਭ ਦੀ ਸਲਾਹ ਨਾਲ ਹੀ ਆੜ੍ਹਤੀ ਸੱਤਪਾਲ ਗਿੱਲ ਬਨਾਰਸੀ ਨੂੰ ਸਰਬਸੰਮਤੀ ਨਾਲ ਆੜ੍ਹਤੀਆ ਐਸੋਸੀਏਸਨ ਖਨੌਰੀ ਦਾ ਪ੍ਰਧਾਨ ਚੁਣ ਲਿਆ। ਇਸ ਮੌਕੇ ਜਿੱਥੇ ਸਮੂਹ ਆੜ੍ਹਤੀਆਂ ਨੇ ਨਵੇਂ ਚੁਣੇ ਪ੍ਰਧਾਨ ਸਤਪਾਲ ਗਿੱਲ ਬਨਾਰਸੀ ਨੂੰ ਹਾਰਾਂ ਨਾਲ ਲੱਦ ਦਿੱਤਾ ਉੱਥੇ ਨਾਲ ਹੀ ਪਰਦੀਪ ਨੈਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਧਾਨ ਚੁਣੇ ਜਾਣ ’ਤੇ ਸੱਤਪਾਲ ਗਿੱਲ ਬਨਾਰਸੀ ਨੇ ਕਿਹਾ ਕਿ ਸਮੂਹ ਆੜ੍ਹਤੀਆਂ ਨੇ ਉਨ੍ਹਾਂ ਨੂੰ ਜੋ ਇਹ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਸਮੂਹ ਆੜ੍ਹਤੀਆਂ ਦੇ ਸਹਿਯੋਗ ਸਦਕਾ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਦੀਪ ਨੈਨ ਅੰਨਦਾਣਾ, ਬਲਰਾਜ ਸ਼ਰਮਾ, ਰਜਿੰਦਰ ਕੁਮਾਰ ਇੰਦਰ ਪ੍ਰਧਾਨ ਸੈਲਰ ਐਸੋਸੀਏਸਨ ਖਨੌਰੀ, ਗਿਰਧਾਰੀ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਰਾਮਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਸੁਰਿੰਦਰ ਕੁਮਾਰ ਬਬਲੀ ਸ਼ਰਮਾ ਬਨਾਰਸੀ, ਬਲਜੀਤ ਬੋਪੁਰ, ਸੁਨੀਲ ਕੁਮਾਰ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸਨ ਖਨੌਰੀ, ਵਿਸਾਲ ਕਾਂਸਲ, ਪਵਨ ਬਨਾਰਸੀ, ਪੁਨੀਤ ਗਰਗ, ਮੋਹਿਤ ਜੈਨ, ਮਨੋਜ ਬਨਾਰਸੀ, ਰਾਮ ਦੀਆ ਧਾਰੀਵਾਲ, ਸਾਮ ਲਾਲ, ਸੰਤ ਲਾਲ ਆਦਿ ਮੌਜੂਦ ਸਨ।