ਸਰਬਜੀਤ ਸ਼ਰਮਾ ਬਣੇ ਇਕਾਈ ਪ੍ਰਧਾਨ
ਸਰਬਜੀਤ ਸ਼ਰਮਾਂ ਬਣੇ ਇਕਾਈ ਲਹਿਰਾ ਦੇ ਪ੍ਰਧਾਨ
Publish Date: Wed, 18 Mar 2026 03:27 PM (IST)
Updated Date: Wed, 18 Mar 2026 03:31 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਅਤੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀ ਵਾਲਾ ਦੀ ਅਗਵਾਈ ਅਧੀਨ ਪਿੰਡ ਲਹਿਰਾ ਇਕਾਈ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਬਲਾਕ ਆਗੂ ਸੁਰੇਸ਼ ਸ਼ਰਮਾਂ ਕਾਲਬੰਜਾਰਾ, ਪ੍ਰੀਤਮ ਸਿੰਘ ਲਹਿਲ ਕਲਾਂ, ਦਰਸ਼ਨ ਸਿੰਘ ਕੋਟੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮੇਂ ਸਰਬਜੀਤ ਸ਼ਰਮਾ ਲਹਿਰਾ ਨੂੰ ਸਰਬਸੰਮਤੀ ਨਾਲ ਇਕਾਈ ਲਹਿਰਾ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਜਨਰਲ ਸਕੱਤਰ ਰਾਜਵੀਰ ਲਾਡੀ, ਸੀਨੀਅਰ ਮੀਤ ਪ੍ਰਧਾਨ ਲੱਕੀ ਚਹਿਲ, ਮੀਤ ਪ੍ਰਧਾਨ ਡੀਸੀ ਸ਼ਰਮਾ, ਖਜ਼ਾਨਚੀ ਭੁਪਿੰਦਰ ਪਾਲ ਸ਼ਰਮਾ, ਪ੍ਰੈੱਸ ਸਕੱਤਰ ਗੁਰਦੇਵ ਸਿੰਘ, ਸੰਗਠਨ ਸਕੱਤਰ ਸੁਖਪਾਲ ਸ਼ਰਮਾ, ਰਜਨੀਸ਼ ਬਾਬਾ ਮੁੱਖ ਸਲਾਹਕਾਰ ਗੁਰਚਰਨ ਸਿੰਘ ਖੋਖਰ ਆਦਿ 21 ਮੈਂਬਰੀ ਕਮੇਟੀ ਸਰਬ ਸੰਮਤੀ ਨਾਲ ਚੁਣੀ ਗਈ। ਆਗੂਆਂ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਚਾਨਣਾ ਪਾਇਆ ਅਤੇ 23 ਮਾਰਚ ਨੂੰ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਬਰਨਾਲਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਪੰਜਾਬ ਅੰਦਰ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਇਸ ਸਮੇਂ ਬਲਾਕ ਆਗੂ ਗੁਰਪ੍ਰੀਤ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭਟਾਲ ਖੁਰਦ, ਪ੍ਰੀਤਮ ਸਿੰਘ ਲੇਹਲ ਕਲਾਂ, ਭੁਪਿੰਦਰ ਪਾਲ ਸ਼ਰਮਾ, ਸੁਰੇਸ਼ ਕਾਲਬੰਜਾਰਾ, ਸਰਬਜੀਤ ਸ਼ਰਮਾ ਲਹਿਰਾ ਆਦਿ ਹਾਜ਼ਰ ਸਨ।