ਬੂਟੇ ਲਾ ਕੇ ਮਨਾਇਆ ਸੰਤ ਨਾਭਾ ਦਾਸ ਦਾ ਜਨਮ ਦਿਨ
ਰੁੱਖ ਲਾ ਕੇ ਮਨਾਇਆ ਸੰਤ ਨਾਭਾ ਦਾਸ ਦਾ ਜਨਮਦਿਨ
Publish Date: Wed, 08 Apr 2026 03:54 PM (IST)
Updated Date: Wed, 08 Apr 2026 03:56 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਲੇਹਲ ਖੁਰਦ ਵਿਖੇ ਸੰਤ ਨਾਭਾ ਦਾ ਜੀ ਦੀ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿੱਥੇ ਇਸ ਸਮੇਂ ਵਿਸ਼ੇਸ਼ ਸਮਾਗਮ ਕੀਤਾ ਗਿਆ, ਉੱਥੇ ਹੀ ਇਨ੍ਹਾਂ ਦੇ ਜਨਮ ਦਿਨ ਸਮੇਂ ਕਾਲਜ ਕੈਂਪਸ ਵਿੱਚ ਬੂਟੇ ਵੀ ਲਾਏ ਗਏ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਨੇ ਕਿਹਾ ਕਿ ਸੰਤ ਨਾਭਾ ਦਾਸ ਜੀ 16ਵੀਂ ਸਦੀ ਦੇ ਮਹਾਨ ਸੰਤ ਹੋਏ ਤੇ ਉਹ ਭਗਤੀ ਲਹਿਰ ਦੇ ਪ੍ਰਮੁੱਖ ਪ੍ਰਚਾਰਕ ਸਨ। ਜਿਨਾਂ ਨੇ ਭਗਤੀ ਲਹਿਰ ਦਾ ਖੂਬ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਨੇਕ ਰਾਹ ਤੇ ਚੱਲਣ ਲਈ ਆਪਣੀਆਂ ਸਿੱਖਿਆਵਾਂ ਦਿੱਤੀਆਂ ਤੇ ਅੱਜ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਤੇ ਕਾਲਜ ਦੀ ਪ੍ਰਿੰ. ਡਾਕਟਰ ਸੀਮਾ ਗਰਗ ਨੇ ਕਿਹਾ ਕਿ ਸੰਤ ਨਾਭਾ ਦਾਸ ਜੀ ਨੇ ਭਗਤਮਾਲ ਨਾਮਕ ਗ੍ਰੰਥ ਦੀ ਰਚਨਾ ਕੀਤੀ ਜਿਸ ਵਿੱਚ ਮਹਾਨ ਭਗਤਾਂ ਦੀਆਂ ਜੀਵਨੀਆਂ ਦਾ ਵੇਰਵਾ ਹੈ ਤੇ ਸੰਤ ਨਾਭਾ ਦਾਸ ਜੀ ਮਹਾਨ ਰਾਮ ਭਗਤ ਹੋਏ । ਅੱਜ ਸਾਨੂੰ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਣ ਦੀ ਲੋੜ ਹੈ ਜਿਸ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਮਹਾਨ ਬਣਾ ਸਕਦੇ ਹਾਂ ਤੇ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਇਸ ਮੌਕੇ ਤੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸੰਤ ਨਾਭਾ ਦਾਸ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਤੇ ਚਾਨਣਾ ਪਾਇਆ ਗਿਆ।