ਪਿੰਡ ਰੋਗਲਾ ਦੀ ਇੱਕ ਹੀ ਪਿੰਡ ਦੇ ਨੌਜਵਾਨ ਲੜਕਾ ਤੇ ਲੜਕੀ ਦੇ ਵਿਆਹ ਕਰਾਏ ਜਾਣ ਦੇ ਮਸਲੇ ਉੱਤੇ ਵਧੇ ਹੋਏ ਵਿਵਾਦ ਅੱਜ ਕੱਲ ਸੁਰਖੀਆਂ ਵਿੱਚ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀ ਮੁੱਖ ਖਬਰਾਂ ਬਣ ਕੇ ਉਭਰਿਆ ਇਹ ਮਸਲਾ ਹੁਣ ਸੂਬਾ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਗਿਆ ਹੈ।
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਿੰਡ ਰੋਗਲਾ ਦੀ ਇੱਕ ਹੀ ਪਿੰਡ ਦੇ ਨੌਜਵਾਨ ਲੜਕਾ ਤੇ ਲੜਕੀ ਦੇ ਵਿਆਹ ਕਰਾਏ ਜਾਣ ਦੇ ਮਸਲੇ ਉੱਤੇ ਵਧੇ ਹੋਏ ਵਿਵਾਦ ਅੱਜ ਕੱਲ ਸੁਰਖੀਆਂ ਵਿੱਚ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀ ਮੁੱਖ ਖਬਰਾਂ ਬਣ ਕੇ ਉਭਰਿਆ ਇਹ ਮਸਲਾ ਹੁਣ ਸੂਬਾ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਗਿਆ ਹੈ।
ਪਿੰਡ ਦੀ ਪੰਚਾਇਤ ਅਤੇ ਪਿੰਡ ਵਾਲਿਆਂ ਵੱਲੋਂ ਪਿੰਡ ਰੋਗਲਾ ਦੇ ਨੌਜਵਾਨ ਲੜਕੇ ਅਤੇ ਲੜਕੀ ਵੱਲੋਂ ਸ਼ਾਦੀ ਕਰਾਉਣ ਦੇ ਮਸਲੇ ਨੂੰ ਲੈ ਕੇ ਮਤਾ ਪਾਸ ਕਰਕੇ ਉਹਨਾਂ ਦਾ ਬਾਈਕਾਟ ਕੀਤਾ ਗਿਆ ਸੀ ਅਤੇ ਪਿੰਡ ਤੋਂ ਬਾਹਰ ਜਾਣ ਲਈ ਫੁਰਮਾਨ ਜਾਰੀ ਵੀ ਕੀਤਾ ਸੀ। ਇਹ ਘਟਨਾ ਸਾਰੇ ਪੰਜਾਬ ਵਿੱਚ ਖਬਰਾਂ ਨੂੰ ਵੇਖਦੇ ਹੋਏ ਅਤੇ ਇਸ ਮਸਲੇ ਨੂੰ ਗੰਭੀਰ ਸਮਝਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪਿੰਡ ਦੀ ਪੰਚਾਇਤ, ਸ਼ਾਦੀਸ਼ੁਦਾ ਜੋੜੇ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਾਣਕਾਰੀ ਪ੍ਰਾਪਤ ਕਰਨ ਦੇ ਕਿਹਾ ਗਿਆ ਹੈ।
ਇਸ ਤੋਂ ਬਾਅਦ ਦਿੜ੍ਹਬਾ ਦੀ ਪੁਲਿਸ ਹਰਕਤ ਵਿੱਚ ਆਉਂਦੇ ਹੋਏ ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਉਸੇ ਸਮੇਂ ਪਿੰਡ ਦੇ ਸਰਪੰਚ ਅਤੇ ਸ਼ਾਦੀਸ਼ੁਦਾ ਜੋੜੇ ਨੂੰ ਬੁਲਾਇਆ ਗਿਆ । ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਨੇ ਕਿ ਪਿੰਡ ਵੱਲੋਂ ਬਾਈਕਾਟ ਕਰਨ ਦਾ ਫੁਰਮਾਨ ਜਾਰੀ ਕਰਨਾ ਗੈਰ ਕਾਨੂੰਨੀ ਹੈ ਅਤੇ ਸਾਡੇ ਸਮਾਜ ਅਤੇ ਕਾਨੂੰਨ ਦੇ ਅਨੁਸਾਰ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਜੀਣ ਦਾ ਅਧਿਕਾਰ ਹੈ ਜੋ ਕੋਈ ਵੀ ਪੰਚਾਇਤ ਜਾਂ ਹੋਰ ਉਸਦੇ ਲਈ ਅੜਿੱਕਾ ਨਹੀਂ ਬਣ ਸਕਦੇ। ਉਹਨਾਂ ਵੱਲੋਂ ਸ਼ਾਦੀਸੁਦਾ ਜੋੜੇ ਨੂੰ ਬੁਲਾਇਆ ਗਿਆ ਅਤੇ ਇਹ ਵੀ ਪਤਾ ਕੀਤਾ ਗਿਆ ਕਿ ਕੋਈ ਉਹਨਾਂ ਨੂੰ ਧਮਕਾ ਜਾਂ ਥਰੈਟ ਤਾਂ ਨਹੀਂ ਕਰ ਰਿਹਾ।
ਜੇਕਰ ਕੋਈ ਇਸ ਤਰ੍ਹਾਂ ਦਾ ਕਰ ਰਿਹਾ ਹੈ ਤਾਂ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਨੂੰ ਵੀ ਬੁਲਾ ਕੇ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋੜ ਪੈਣ ਤੇ ਉਹਨਾਂ ਨੂੰ ਹਾਜ਼ਰ ਹੋਣ ਲਈ ਵੀ ਕਿਹਾ ਗਿਆ। ਉਹਨਾਂ ਅੱਗੇ ਕਿਹਾ ਕਿ ਕਿਸੇ ਨੂੰ ਵੀ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਗਲਤੀ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿੰਡ ਰੋਗਲਾ ਦੇ ਇੱਕ ਲੜਕੇ ਅਤੇ ਲੜਕੀ ਨੇ ਪਿੰਡ ਵਿੱਚ ਹੀ ਵਿਆਹ ਕਰਵਾਇਆ ਸੀ ਜਿਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਰੋਸ ਜਾਹਿਰ ਕਰਦੇ ਹੋਏ ਪੰਚਾਇਤ ਨੇ ਪਿੰਡ ਵਾਲਿਆਂ ਦੀ ਸਹਿਮਤੀ ਦੇ ਇੱਕ ਮਤਾ ਪਾਸ ਕੀਤਾ ਸੀ ਕਿ ਨਵੇਂ ਵਿਆਹੇ ਜੋੜੇ ਨੂੰ ਪਿੰਡ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਉਸ ਦਾ ਬਾਈਕਾਟ ਕਰਨ ਦੀ ਗੱਲ ਵੀ ਕੀਤੀ ਗਈ ਸੀ। ਇਹ ਮਸਲਾ ਅਖਬਾਰਾਂ ਅਤੇ ਮੀਡੀਆ ਦੇ ਵਿੱਚ ਕਾਫੀ ਚਰਚਿਤ ਰਿਹਾ ਜਿਸ ਕਰਕੇ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।