Sangrur News: ਪਤੰਗ ਉਡਾਉਂਦੇ ਸਮੇਂ ਤਿੰਨ ਮੰਜ਼ਿਲਾ ਛੱਤ ਤੋਂ ਡਿੱਗਣ ਨਾਲ 12 ਸਾਲਾ ਬੱਚੇ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
ਲੋਹੜੀ ਤੋ ਇਕ ਦਿਨ ਪਹਿਲਾਂ ਨੇੜ੍ਹਲੇ ਪਿੰਡ ਤੁੰਗਾਂ ਵਿਚ ਦਰਦਨਾਕ ਘਟਨਾ ਵਾਪਰ ਗਈ। ਪਿੰਡ ਦਾ 12 ਸਾਲ ਦਾ ਬੱਚਾ ਘਰ ਦੀ ਤਿੰਨ ਮੰਜਿਲਾ ਛੱਤ ਤੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
Publish Date: Mon, 12 Jan 2026 07:09 PM (IST)
Updated Date: Mon, 12 Jan 2026 07:12 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਲੋਹੜੀ ਤੋ ਇਕ ਦਿਨ ਪਹਿਲਾਂ ਨੇੜ੍ਹਲੇ ਪਿੰਡ ਤੁੰਗਾਂ ਵਿਚ ਦਰਦਨਾਕ ਘਟਨਾ ਵਾਪਰ ਗਈ। ਪਿੰਡ ਦਾ 12 ਸਾਲ ਦਾ ਬੱਚਾ ਘਰ ਦੀ ਤਿੰਨ ਮੰਜਿਲਾ ਛੱਤ ਤੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਉਸਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਜਾਣਕਾਰੀ ਅਨੁਸਾਰ 12 ਸਾਲ ਦਾ ਹਰਜੋਤ ਸਿੰਘ ਐਤਵਾਰ ਸ਼ਾਮ ਨੂੰ ਆਪਣੇ ਘਰ ਦੀ ਛੱਤ ਤੇ ਪਤੰਗਬਾਜੀ ਕਰ ਰਿਹਾ ਸੀ ਕਿ ਅਚਾਨਕ ਹੇਠਾਂ ਆ ਡਿੱਗਾ ਅਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ ਛੇਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।