ਜੀਸੀਐੱਮ ਕਾਨਵੈਂਟ ਸਕੂਲ ਨੇ ਨੈਸ਼ਨਲ ਪੱਧਰ ’ਤੇ ਗੱਡੇ ਝੰਡੇ
ਜੀਸੀਐਮ ਕਾਨਵੈਂਟ ਸਕੂਲ ਨੇ ਨੈਸ਼ਨਲ ਪੱਧਰ 'ਤੇ ਗੱਡੇ ਝੰਡੇ
Publish Date: Wed, 21 Jan 2026 04:30 PM (IST)
Updated Date: Wed, 21 Jan 2026 04:33 PM (IST)

- ਆਰਚਰੀ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਜਿੱਤਿਆ ਕਾਂਸੀ ਮੈਡਲ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਜੀਸੀਐੱਮ ਕਾਨਵੈਂਟ ਸਕੂਲ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਸ਼ਾਨਦਾਰ ਉਪਲੱਬਧੀ ਹਾਸਲ ਕਰਦਿਆਂ ਨੈਸ਼ਨਲ ਪੱਧਰ ’ਤੇ ਆਪਣੇ ਸਕੂਲ, ਦਿੜ੍ਹਬਾ ਇਲਾਕੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਅਪਸਰਾ ਅਤੇ ਓਜਸਵੀ ਗਰਗ ਨੇ ਐੱਸਜੀਐੱਫਆਈ ਵੱਲੋਂ ਕਰਵਾਈਆਂ ਗਈਆਂ ਆਰਚਰੀ ਨੈਸ਼ਨਲ ਖੇਡਾਂ ਮਨੀਪੁਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬ੍ਰਾਂਜ ਮੈਡਲ ਹਾਸਲ ਕੀਤਾ। ਇਸ ਵੱਡੀ ਕਾਮਯਾਬੀ ਨਾਲ ਜੀਸੀਐੱਮ ਕਾਨਵੈਂਟ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਡਾਇਰੈਕਟਰ ਨੀਰਜ ਬਾਂਸਲ ਅਤੇ ਸਟਾਫ਼ ਮੈਂਬਰਾਂ ਨੇ ਦੋਵਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਇਹ ਉਪਲੱਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਾਬਤ ਹੋਵੇਗੀ। ਸਕੂਲ ਪਹੁੰਚਣ ਉੱਤੇ ਦੋਵੇਂ ਖਿਡਾਰੀਆਂ ਦਾ ਢੋਲ ਦੀ ਥਾਪ ਉਤੇ ਭਰਵਾ ਸਵਾਗਤ ਕੀਤਾ ਗਿਆ। ਸਕੂਲ ਅੰਦਰ ਵਿਆਹ ਵਰਗਾ ਮਾਹੌਲ ਵੇਖਿਆ ਗਿਆ। ਸਕੂਲ ਵਿਦਿਆਰਥੀਆਂ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ। ਪੂਰੇ ਸ਼ਹਿਰ ਅੰਦਰ ਜੇਤੂ ਰੈਲੀ ਕੱਢੀ ਗਈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਮਾਪਿਆਂ ਅਤੇ ਖੇਡ ਅਧਿਆਪਕਾਂ ਨੇ ਵੀ ਇਸ ਸਫਲਤਾ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਹੀ ਇਹ ਮੁਕਾਮ ਹਾਸਲ ਹੋਇਆ ਹੈ। ਇਸ ਮੌਕੇ ਪੂਰੇ ਦਿੜ੍ਹਬਾ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਅਪਸਰਾ ਤੇ ਓਜਸਵੀ ਗਰਗ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।