ਨੈਤਿਕ ਕਦਰਾਂ-ਕੀਮਤਾਂ ਸਬੰਧੀ ਸੈਮੀਨਾਰ ਕਰਵਾਇਆ
ਨੈਤਿਕ ਕਦਰਾਂ ਕੀਮਤਾਂ ਸਬੰਧੀ ਸੈਮੀਨਾਰ ਆਯੋਜਿਤ
Publish Date: Wed, 18 Feb 2026 05:32 PM (IST)
Updated Date: Wed, 18 Feb 2026 05:36 PM (IST)
ਲਹਿਰਾਗਾਗਾ : ਵਿੱਦਿਆ ਰਤਨ ਕਾਲਜ ’ਚ ਸ੍ਰੀ ਸਹਿਜ ਪਾਠ ਸੇਵਾ ਵੱਲੋਂ ਸ੍ਰੀ ਸਤਨਾਮ ਸਿੰਘ ਸੋਲਪੁਰੀ ਨੇ ਇੱਕ ਅਧਿਆਤਮਕ ਸੈਮੀਨਾਰ ਕਰਵਾਇਆ। ਕਾਲਜ ਵਿਖੇ ਇਹ ਸੈਮੀਨਾਰ ਗੁਰਬਾਣੀ ਪੜ੍ਹਨ ਦੇ ਲੋਅ ਬਾਰੇ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਆਪਣਾ ਵਿਅਕਤਿਤਵ ਸਾਫ਼-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ। ਇਸ ਸੈਮੀਨਾਰ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਪੜ੍ਹਨ ਅਤੇ ਜੀਵਨ ਜਾਂਚ ਬਾਰੇ ਦੱਸਿਆ। ਸੈਮੀਨਾਰ ਵਿੱਚ ਕਾਲਜ ਵਿਦਿਆਰਥੀ ਅਤੇ ਸਮੂਹ ਸਟਾਫ ਹਾਜ਼ਰ ਰਿਹਾ। ਉਨ੍ਹਾਂ ਕਿਹਾ ਕਿ ਸ੍ਰੀ ਸਹਿਜ ਪਾਠ ਸੇਵਾ ਦਾ ਮੰਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ ਤੇ ਨਿਮਰਤਾ ਆਦਿ ਗੁਣਾਂ ਦੀ ਮਹਿਕ ਪਛਾਣਨਾ ਹੈ। ਸੈਮੀਨਾਰ ਉਪਰੰਤ ਪੂਰੀ ਟੀਮ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਪੈਸ਼ਲ ਕਿਤਾਬਾਂ ਸਮੂਹ ਵਿਦਿਆਰਥੀਆਂ ਤੇ ਕਾਲਜ ਨੂੰ ਭੇਟ ਕੀਤੀਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਵੱਲੋਂ ਸਹਿਜ ਪਾਠ ਸੇਵਾ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।