ਵਾਰਡ ਅਟੈਂਡੈਂਟ ਯੂਨੀਅਨ ਦੀ ਡਿਪਟੀ ਡਾਇਰੈਕਟਰ ਨਾਲ ਇਕੱਤਰਤਾ
ਵਾਰਡ ਅਟੈਡੈਟ ਯੂਨੀਅਨ ਦੀ ਡਿਪਟੀ ਡਾਇਰੈਕਟਰ ਨਾਲ ਮੀਟਿੰਗ
Publish Date: Wed, 18 Feb 2026 03:38 PM (IST)
Updated Date: Wed, 18 Feb 2026 03:42 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿੱਚ ਮੰਗਾਂ ਸਬੰਧੀ ਡਿਪਟੀ ਡਾਇਰੈਕਟਰ ਡਾ. ਰਸ਼ਮੀ ਸ਼ਰਮਾ ਨਾਲ ਕੁੱਝ ਅਹਿਮ ਮੰਗਾਂ ਸਬੰਧੀ ਮੀਟਿੰਗ ਕੀਤੀ। ਜਿਸ ਵਿੱਚ ਡਿਊਟੀ ਦੌਰਾਨ ਕਰਨ ਵਾਲੇ ਕੰਮਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ, ਵਿਭਾਗ ਨਾਲ ਸਬੰਧਿਤ ਡਿਪਲੋਮੇ ਸਮੇਤ ਤਨਖਾਹ ਕਰਵਾਉਣ ਲਈ ਮੰਗ, ਕਿਸੇ ਵੀ ਤਰ੍ਹਾਂ ਦੇ ਲੈਟਰ ਵਿੱਚ ਡੈਜੀਗਨੇਸ਼ਨ ਲਿਖਣ ਸਬੰਧੀ, ਵਾਰਡ ਅਟੈਂਡੈਂਟਾਂ ਤੋਂ ਬਣਦਾ ਕੰਮ ਲੈਣ ਸਬੰਧੀ, ਤਰੱਕੀਆਂ ਦਾ ਕੋਟਾ ਵਧਾਉਣ ਤੋਂ ਇਲਾਵਾ ਹੋਰ ਨਿੱਜੀ ਮੰਗਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ ਗਈ। ਡਾਇਰੈਕਟਰ ਵੱਲੋਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਦਿਆਂ ਇਸ ਸਬੰਧੀ ਲੈਟਰ ਕੁੱਝ ਦਿਨਾਂ ਵਿੱਚ ਜਾਰੀ ਕਰਨ ਦਾ ਭਰੋਸਾ ਦਿੱਤਾ। ਬਾਕੀ ਮੰਗਾਂ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ। ਕੁੱਝ ਮੰਗਾਂ ਨੂੰ ਸਰਕਾਰ ਦਾ ਹਵਾਲਾ ਦੇ ਕੇ ਪੂਰਾ ਕਰਨ ਲਈ ਕਿਹਾ ਗਿਆ। ਇਸ ਮੌਕੇ ਹਰਜਿੰਦਰ ਕੌਰ ਸੂਬਾ ਵਾਈਸ ਪ੍ਰਧਾਨ ਫ਼ਾਜ਼ਿਲਕਾ, ਹਰਬੰਸ ਸਿੰਘ ਸੀਨੀਅਰ ਮੀਤ ਪ੍ਰਧਾਨ ਮੁਹਾਲੀ, ਪਰਮਜੀਤ ਸਿੰਘ ਵਾਈਸ ਜਨਰਲ ਸਕੱਤਰ ਫ਼ਾਜ਼ਿਲਕਾ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਕੁਲਵਿੰਦਰ ਸਿੰਘ ਲੁਧਿਆਣਾ, ਪਵਨ ਸਿੰਘ ਸਰਦੂਲਗੜ੍ਹ, ਮਨਜੀਤ ਸਿੰਘ ਮਾਨਸਾ, ਰਵਿੰਦਰ ਸਿੰਘ ਸ਼ੁਤਰਾਣਾ, ਸਰਬਜੀਤ ਸਿੰਘ ਸ਼ੁਤਰਾਣਾ, ਗੁਰਚਰਨ ਸਿੰਘ ਬਰਨਾਲਾ, ਜਸਵੀਰ ਸਿੰਘ ਬਰਨਾਲਾ, ਅਮਰਜੀਤ ਸਿੰਘ ਫ਼ਿਰੋਜ਼ਪੁਰ, ਲਖਵੀਰ ਸਿੰਘ ਫ਼ਿਰੋਜ਼ਪੁਰ, ਮਨਪ੍ਰੀਤ ਸਿੰਘ ਕੰਬੋਜ ਫ਼ਾਜ਼ਿਲਕਾ ਆਦਿ ਹਾਜ਼ਰ ਸਨ।