ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਕਰਵਾਈ
ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਦਾ ਆਯੋਜਨ
Publish Date: Wed, 14 Jan 2026 04:05 PM (IST)
Updated Date: Thu, 15 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਬਨਾਸਰ ਬਾਗ਼ ਮੁੱਖ ਦਫ਼ਤਰ ਵਿਖੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਵੱਲੋਂ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ, ਇੰਜ ਪਰਵੀਨ ਬਾਂਸਲ ਚੇਅਰਮੈਨ, ਦਲਜੀਤ ਸਿੰਘ ਜ਼਼ਖਮੀ ਸਰਪ੍ਰਸਤ ਅਤੇ ਜਰਨਲ ਸਕੱਤਰ ਜਗਜੀਤ ਸਿੰਘ ਜੱਸਲ ਦੀ ਦੇਖ ਰੇਖ ਹੇਠ ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਉਨਾਂ ਦੀ ਧਰਮ ਪਤਨੀ ਡਾ. ਸੁਨੀਤਾ ਕੌਸ਼ਲ, ਚੇਅਰਮੈਨ ਪਰਵੀਨ ਬਾਂਸਲ ਅਤੇ ਜਗਜੀਤ ਸਿੰਘ ਜੱਸਲ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੇ ਨਾਲ ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਡਾ ਇਕਬਾਲ ਸਿੰਘ, ਬਲਵੰਤ ਸਿੰਘ ਹੇਅਰ, ਲਾਭ ਸਿੰਘ ਢੀਂਡਸਾ, ਹਰਬੰਸ ਸਿੰਘ ਇੰਸਪੈਕਟਰ, ਸੱਤਦੇਵ ਸ਼ਰਮਾ, ਰਾਮ ਲਾਲ ਪਾਂਧੀ, ਜੀਤ ਸਿੰਘ ਢੀਂਡਸਾ, ਅਵਿਨਾਸ਼ ਸ਼ਰਮਾ, ਸ਼ਕਤੀ ਮਿੱਤਲ, ਸੁਮਨ ਜ਼ਖ਼ਮੀ ਆਦਿ ਨੇ ਈਸ਼ਰ ਆਏ, ਦਲਿੱਦਰ ਜਾਏ ਕਹਿੰਦੇ ਹੋਏ ਲੋਹੜੀ ਵਿੱਚ ਤਿਲ ਪਾਏ। ਉਪਰੰਤ ਜਗਜੀਤ ਸਿੰਘ ਜੱਸਲ ਜਨਰਲ ਸਕੱਤਰ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਲੋਹੜੀ ਦੇ ਇਤਿਹਾਸਕ, ਸਮਾਜਿਕ ਪੱਖਾਂ ਤੇ ਜਾਣਕਾਰੀ ਸਾਂਝੀ ਕੀਤੀ। ਕੁਲਵੰਤ ਰਾਏ ਬਾਂਸਲ- ਰਖਸਾ਼ ਬਾਂਸਲ, ਮੋਹਨ ਲਾਲ, ਦਰਸ਼ਨਾ ਮਿੱਤਲ ਨੇ ਕਵਿਤਾਵਾਂ, ਗੀਤਾਂ ਰਾਹੀਂ ਅਤੇ ਨੰਨੇ ਮੁਨਿੰਆਂ ਨੇ ਡਾਂਸ ਕਰਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਪ੍ਰਸਿੱਧ ਕਲਾਕਾਰ ਸੰਜੀਵ ਸੁਲਤਾਨ ਅਤੇ ਉਸਦੀ ਸੰਗੀਤ ਮੰਡਲੀ ਨੇ ਲੋਹੜੀ ਦੇ ਗੀਤਾਂ ਤੋਂ ਸ਼ੁਰੂ ਕਰਕੇ ਗ਼ਜ਼ਲਾਂ, ਮਿਰਜ਼ਾ, ਬੋਲੀਆਂ -ਟੱਪਿਆਂ ਰਾਹੀਂ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਦਲਜੀਤ ਜ਼ਖ਼ਮੀ-ਸੁਮਨ ਜ਼ਖ਼ਮੀ ਵੱਲੋਂ ਸ਼ੁਰੂ ਹੋਏ ਡਾਂਸ ਤੋਂ ਬਾਅਦ ਨਰਵਿੰਦਰ ਸਿੰਘ ਕੌਸ਼ਲ, ਰਾਜ ਕੁਮਾਰ ਅਰੋੜਾ, ਜੀਤ ਸਿੰਘ ਢੀਂਡਸਾ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਰਜੀਤ ਸਿੰਘ ਢੀਂਡਸਾ, ਵਾਸਦੇਵ ਸ਼ਰਮਾ, ਡੀ ਐਸ ਖੁਰਮੀ, ਜਗਜੀਤ ਇੰਦਰ ਸਿੰਘ, ਰਾਮ ਲਾਲ ਪਾਂਧੀ, ਜਸਵੰਤ ਸਿੰਘ ਸਾ਼ਹੀ, ਲਾਭ ਸਿੰਘ, ਹਰਮੇਲ ਸਿੰਘ ਆਦਿ ਨੇ ਭੰਗੜੇ ਰਾਹੀਂ ਸਰਦੀ ਦੇ ਮੌਸਮ ਵਿੱਚ ਵੀ ਰੰਗ ਬੰਨ੍ਹ ਦਿੱਤਾ ਜਦੋਂ ਕਿ ਸੰਸਥਾ ਦੀਆਂ ਬੀਬੀਆਂ ਰੇਖਾ ਗੋਇਲ, ਸੁਨੀਤਾ ਕੌਸ਼ਲ, ਊਸ਼ਾ ਗਰਗ, ਕਮਲੇਸ਼, ਕਿਰਨ ਭੱਲਾ, ਜੋਗਿੰਦਰ ਕੌਰ, ਕੁਲਦੀਪ ਕੌਰ, ਸੁਨੀਤਾ ਗਰਗ, ਇੰਦਰਪਾਲ ਕੌਰ ਹਾਜ਼ਰ ਸਨ।