Sad News : ਇਟਲੀ ਤੋਂ ਪੁੱਜੀ ਭਵਾਨੀਗੜ੍ਹ ਦੇ ਨੌਜਵਾਨ ਦੀ ਦੇਹ, ਪਿੰਡ ਕਾਕੜਾ 'ਚ ਗਮਗ਼ੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਨਵਰੀ ਵਿੱਚ ਵਾਪਸ ਆਉਣ ਲੱਗਿਆ ਸੀ,ਪਰ ਕਿਸੇ ਤਕਨੀਕੀ ਦਿੱਕਤ ਕਾਰਨ ਰਸਤੇ ਵਿੱਚੋਂ ਹੀ ਉਸਨੂੰ ਵਾਪਸ ਇਟਲੀ ਮੁੜਨਾ ਪਿਆ। ਇਸੇ ਦੌਰਾਨ ਨਵਦੀਪ ਸਿੰਘ ਦੀ 22 ਮਾਰਚ ਨੂੰ ਇਟਲੀ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ।
Publish Date: Mon, 13 Apr 2026 06:51 PM (IST)
Updated Date: Mon, 13 Apr 2026 06:55 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਇਟਲੀ ਗਏ ਭਵਾਨੀਗੜ੍ਹ ਦੇ ਪਿੰਡ ਕਾਕੜਾ ਦੇ ਨੌਜਵਾਨ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜਣ ’ਤੇ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ।
ਜਿਕਰਯੋਗ ਹੈ ਕਿ ਕਾਕੜਾ ਨਿਵਾਸੀ ਸੂਰਤ ਸਿੰਘ ਤੁੰਗ ਦਾ ਨੌਜਵਾਨ ਪੁੱਤਰ ਨਵਦੀਪ ਸਿੰਘ ਤੁੰਗ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਲਈ ਇਟਲੀ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਨਵਰੀ ਵਿੱਚ ਵਾਪਸ ਆਉਣ ਲੱਗਿਆ ਸੀ,ਪਰ ਕਿਸੇ ਤਕਨੀਕੀ ਦਿੱਕਤ ਕਾਰਨ ਰਸਤੇ ਵਿੱਚੋਂ ਹੀ ਉਸਨੂੰ ਵਾਪਸ ਇਟਲੀ ਮੁੜਨਾ ਪਿਆ। ਇਸੇ ਦੌਰਾਨ ਨਵਦੀਪ ਸਿੰਘ ਦੀ 22 ਮਾਰਚ ਨੂੰ ਇਟਲੀ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਕਾਫੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਜਹਾਜ਼ ਰਾਹੀਂ ਨਵੀਂ ਦਿੱਲੀ ਆਉਣ ਤੋਂ ਬਾਅਦ ਅੱਜ ਸਵੇਰੇ ਪਿੰਡ ਕਾਕੜਾ ਪਹੁੰਚੀ।
ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਰਣਜੀਤ ਸਿੰਘ ਤੂਰ, ਹਰਵਿੰਦਰ ਸਿੰਘ ਕਾਕੜਾ, ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪੀ.ਏ ਜਗਤਾਰ ਨਮਾਦਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।