Sad News : ਇਨਕਲਾਬੀ ਲਹਿਰ ਦੇ ਆਗੂ ਕਾਮਰੇਡ ਰਣਜੀਤ ਲਹਿਰਾ ਨਹੀਂ ਰਹੇ
ਇਨਕਲਾਬੀ ਲਹਿਰ ਵਿੱਚ ਗਿਣਨਯੋਗ ਅਤੇ ਯਾਦਗਾਰੀ ਹਿੱਸਾ ਪਾਉਣ ਵਾਲੇ ਕਾਮਰੇਡ ਰਣਜੀਤ ਲਹਿਰਾ ਅੱਜ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ। ਰਣਜੀਤ ਲਹਿਰਾ ਨੇ ਲੰਮਾ ਬਿਮਾਰ ਹੋਣ ਦੇ ਬਾਵਜੂਦ ਬੀ ਇਨਕਲਾਬੀ ਲਹਿਰ ਦਾ ਪੱਲਾ ਨਹੀਂ ਛੱਡਿਆ।
Publish Date: Tue, 10 Feb 2026 05:35 PM (IST)
Updated Date: Tue, 10 Feb 2026 05:37 PM (IST)
ਸ਼ੰਭੂ ਗੋਇਲ,ਪੰਜਾਬੀ ਜਾਗਰਣ,ਲਹਿਰਾਗਾਗਾ : ਇਨਕਲਾਬੀ ਲਹਿਰ ਵਿੱਚ ਗਿਣਨਯੋਗ ਅਤੇ ਯਾਦਗਾਰੀ ਹਿੱਸਾ ਪਾਉਣ ਵਾਲੇ ਕਾਮਰੇਡ ਰਣਜੀਤ ਲਹਿਰਾ ਅੱਜ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ। ਰਣਜੀਤ ਲਹਿਰਾ ਨੇ ਲੰਮਾ ਬਿਮਾਰ ਹੋਣ ਦੇ ਬਾਵਜੂਦ ਬੀ ਇਨਕਲਾਬੀ ਲਹਿਰ ਦਾ ਪੱਲਾ ਨਹੀਂ ਛੱਡਿਆ।
ਰਣਜੀਤ ਲਹਿਰਾ ਨੇ ਆਪਣੀ ਸਵੈ ਜੀਵਨੀ "ਜ਼ਿੰਦਗੀ ਦੇ ਰਾਹਾਂ ਤੇ" "ਮਿਡਲ ਲੇਖਾਂ ਦਾ ਸੰਗ੍ਰਹਿ" "ਕਲਮ ਦਾ ਇਸ਼ਕ" ਰਚ ਕੇ ਜੋ ਪੈੜਾਂ ਸਿਰਜੀਆਂ ਸਾਡਾ ਅਮੀਰ ਸਾਹਿਤਕ ਖਜ਼ਾਨਾ ਸਾਡਾ ਤਾਜ ਹੈ। ਇਹਨਾਂ ਦੇ ਵਿਛੋੜੇ ਨਾਲ ਲੋਕ ਚੇਤਨਾ ਮੰਚ ਇਨਕਲਾਬੀ ਲਹਿਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਣਜੀਤ ਲਹਿਰਾ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਟਿਆਲਾ ਹਾਰਟ ਕੇਅਰ ਸੈਂਟਰ ਵਿਖੇ ਅੱਜ ਇਹਨਾਂ ਨੇ ਆਪਣੀ ਆਖਰੀ ਸਾਹ ਲਈ।
ਪੰਜਾਬ ਸਟੂਡੈਂਟ ਯੂਨੀਅਨ ਦੇ ਨਿਧੜਕ ਆਗੂ, ਇਨਕਲਾਬ ਕੇਂਦਰ ਪੰਜਾਬ ਦੇ ਲੰਮਾ ਸਮਾਂ ਜਨਰਲ ਸਕੱਤਰ, ਇਨਕਲਾਬੀ ਦੋ ਮਾਸਕ, ਲਾਲ ਪਰਚਮ ਦੇ ਸੰਪਾਦਕ ਵਜੋਂ ਨਿਭਾਈ ਉਸਦੀ ਯਾਦਗਾਰੀ ਭੂਮਿਕਾ ਸਾਡੇ ਹਮੇਸ਼ਾ ਮਨਾ ਵਿੱਚ ਬਸੀ ਰਹੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਇਹ ਇਸ ਲਹਿਰ ਦੇ ਆਗੂ ਹਰੀ ਸਿੰਘ ਤਰਕ ਅਤੇ ਸਾਥੀ ਨਾਮ ਦੇ ਭਟਾਲ ਵੀ ਕੁਝ ਸਮਾਂ ਪਹਿਲਾਂ ਬੇਬਤੀ ਵਿਛੋੜਾ ਦੇ ਗਏ ਹਨ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਕਾਰਨ ਸਥਾਨਕ ਹਲਕੇ ਵਿੱਚ ਸੋਗ ਦੀ ਲਹਿਰ ਹੈ।