ਵਾਈਐੱਸ ਸਕੂਲ ਦੇ ਵਿਦਿਆਰਥੀ ਨੇ ਸਾਇੰਸ ਓਲੰਪਿਆਡ ’ਚ ਕੀਤਾ ਪ੍ਰਦਰਸ਼ਨ
ਵਾਈਐਸ ਸਕੂਲ ਦੇ ਵਿਦਿਆਰਥੀ ਨੇ ਇੰਟਰਨੈਸ਼ਨਲ ਸਾਇੰਸ ਓਲੰਪਿਆਡ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 16 Mar 2026 05:05 PM (IST)
Updated Date: Tue, 17 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈਐੱਸ ਪਬਲਿਕ ਸਕੂਲ ਦੇ ਕਲਾਸ 7ਵੀਂ ਦੇ ਹੋਣਹਾਰ ਵਿਦਿਆਰਥੀ ਅਦਵਿਕ ਨਾਇਰ ਨੇ ਨੈਸ਼ਨਲ ਸਾਇੰਸ ਓਲੰਪਿਆਡ (ਐੱਨਐੱਸਓ) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਟਰਨੈਸ਼ਨਲ ਰੈਂਕ 547 ਅਤੇ 90% ਹਾਸਲ ਕੀਤੀ ਹੈ। ਇਹ ਮਹੱਤਵਪੂਰਨ ਉਪਲਬਧੀ ਸਕੂਲ ਦੀ ਮਜ਼ਬੂਤ ਅਕਾਦਮਿਕ ਨੀਂਹ ਅਤੇ ਵਿਦਿਆਰਥੀਆਂ ’ਚ ਜਿਗਿਆਸਾ, ਤਰਕਸ਼ੀਲ ਸੋਚ ਅਤੇ ਉਤਮਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ। ਵਾਈਐਸ ਪਬਲਿਕ ਸਕੂਲ ’ਚ ਕਾਂਸੈਪਟ-ਬੇਸਡ ਅਤੇ ਪ੍ਰੈਕਟੀਕਲ ਲਰਨਿੰਗ ’ਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਵਿਸ਼ਿਆਂ ਨੂੰ ਗਹਿਰਾਈ ਨਾਲ ਸਮਝਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਅਦਵਿਕ ਦੀ ਇਹ ਕਾਮਯਾਬੀ ਉਸਦੀ ਮਿਹਨਤ, ਲਗਨ ਅਤੇ ਲਗਾਤਾਰ ਸੁਧਾਰ ਕਰਨ ਦੀ ਪ੍ਰਤੀਬੱਧਤਾ ਦਾ ਨਤੀਜਾ ਹੈ। ਇਸ ਮੌਕੇ ਪ੍ਰਿੰਸੀਪਲ ਮਿਸਟਰ ਮੋਹਿਤ ਜਿੰਦਲ ਨੇ ਅਦਵਿਕ ਨੂੰ ਵਧਾਈ ਦਿੰਦਿਆਂ ਕਿਹਾ, ਕੀ ਇਹ ਉਪਲਬਧੀ ਵਾਈਐਸ ਪਬਲਿਕ ਸਕੂਲ ’ਚ ਪੈਦਾ ਕੀਤੀ ਜਾ ਰਹੀ ਸਮਰਪਣ ਅਤੇ ਉਤਮਤਾ ਦੀ ਭਾਵਨਾ ਦਾ ਪ੍ਰਤੀਕ ਹੈ।