ਪਿੰਡ ਪੰਡੋਰੀ ’ਚ ਮਾਤਾਵਾਂ-ਭੈਣਾਂ ਦਾ ਪੇਂਡੂ ਖੇਡ ਮੇਲਾ ਸੰਪੰਨ
ਪਿੰਡ ਪੰਡੋਰੀ ’ਚ ਮਾਤਾਵਾਂ-ਭੈਣਾਂ ਦਾ ਪੇਂਡੂ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Sun, 08 Feb 2026 05:30 PM (IST)
Updated Date: Mon, 09 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਪੰਡੋਰੀ ਵਿਖੇ ਮਾਤਾਵਾਂ-ਭੈਣਾਂ ਦਾ ਪੇਂਡੂ ਖੇਡ ਮੇਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਨਗਰ ਪੰਡੋਰੀ ਸਮੇਤ ਆਲੇ-ਦੁਆਲੇ ਦੇ ਕਈ ਪਿੰਡਾਂ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਭਾਗ ਲੈ ਕੇ ਖੇਡਾਂ ਨੂੰ ਰੌਣਕ ਬਖ਼ਸ਼ੀ। ਮੇਲੇ ਦੌਰਾਨ ਘੜਾ ਦੌੜ, ਘੜਾ ਰਿਲੇਅ ਦੌੜ, ਨਿੰਬੂ ਦੌੜ, 100 ਮੀਟਰ ਦੌੜ, ਅੱਖਾਂ ’ਤੇ ਪੱਟੀ ਬੰਨ੍ਹ ਮੁਕਾਬਲਾ ਅਤੇ ਰੱਸਾਕਸ਼ੀ ਵਰਗੀਆਂ ਰਵਾਇਤੀ ਖੇਡਾਂ ਕਰਵਾਈਆਂ ਗਈਆਂ। ਮਹਿਲਾਵਾਂ ਦੇ ਵੱਖ-ਵੱਖ ਉਮਰ ਵਰਗ ਬਣਾਕੇ ਮੁਕਾਬਲੇ ਕਰਵਾਏ ਗਏ, ਜਿਸ ਨਾਲ ਹਰ ਉਮਰ ਦੀਆਂ ਬੀਬੀਆਂ ਨੇ ਜੋਸ਼ ਨਾਲ ਹਿੱਸਾ ਲਿਆ। 60 ਸਾਲ ਤੋਂ ਉੱਪਰ ਉਮਰ ਵਰਗ ਵਿਚ ਅਮਰਜੀਤ ਕੌਰ, ਪਰਮਜੀਤ ਕੌਰ ਜੌਹਲ, ਸੁਪਿੰਦਰ ਕੌਰ (ਸੁਲਤਾਨਪੁਰ) ਤੇ ਮਨਜੀਤ ਦਰਿਆ ਮਹੰਤ ਪਹਿਲੇ ਸਥਾਨ ’ਤੇ ਰਹੀਆਂ। ਦੂਸਰੇ ਸਥਾਨ ’ਤੇ ਹਰਜਿੰਦਰ ਕੌਰ ਜੌਹਲ, ਮਨਜੀਤ ਕੌਰ ਬੋਪਾਰਾਏ ਅਤੇ ਪਰਮਜੀਤ ਕੌਰ ਜੌਹਲ ਰਹੀਆਂ ਜਦਕਿ ਤੀਜੇ ਸਥਾਨ ’ਤੇ ਹਰਮੇਸ਼ ਕੌਰ ਸੰਧੂ ਅਤੇ ਸਿੰਦਰ ਕੌਰ ਬੋਪਾਰਾਏ ਕਾਮਯਾਬ ਰਹੀਆਂ। 50 ਸਾਲ ਤੋਂ ਉੱਪਰ ਵਰਗ ਵਿੱਚ ਅਮਨਦੀਪ ਕੌਰ (ਅਮਰੀਕਾ ਵਾਲੇ), ਬਲਜੀਤ ਕੌਰ, ਸਵਰਨਜੀਤ ਕੌਰ ਸੰਧੂ, ਪ੍ਰਮਿੰਦਰ ਕੌਰ ਸਿੱਧੂ, ਰੇਖਾ ਰਾਣੀ, ਸਰਬਜੀਤ ਕੌਰ ਬੋਪਾਰਾਏ, ਕਰਮਜੀਤ ਕੌਰ, ਸੰਦੀਪ ਕੌਰ ਅਤੇ ਅਮਨਦੀਪ ਕੌਰ ਦੇਹੜ ਨੇ ਪੁਜੀਸ਼ਨਾਂ ਹਾਸਲ ਕੀਤੀਆਂ। 40 ਸਾਲ ਤੋਂ ਉੱਪਰ ਵਰਗ ਵਿੱਚ ਪਿੰਕੀ ਕੌਰ, ਕੁਲਦੀਪ ਕੌਰ ਬੋਪਾਰਾਏ, ਸ਼ਰਨਜੀਤ ਕੌਰ ਢੀਂਡਸਾ, ਮਨਦੀਪ ਕੌਰ ਦਿਉਲ, ਜਸਵੀਰ ਕੌਰ ਸੰਧੂ ਅਤੇ ਅਮਨਦੀਪ ਕੌਰ ਬੋਪਾਰਾਏ ਜੇਤੂ ਰਹੀਆਂ। 30 ਸਾਲ ਤੋਂ ਉੱਪਰ ਵਰਗ ਵਿੱਚ ਸੁਖਜੀਤ ਕੌਰ ਬਾਠ, ਹਰਪ੍ਰੀਤ ਕੌਰ ਸਿੱਧੂ, ਤਰਨਵੀਰ ਕੌਰ ਸੰਧੂ, ਅਮਨਦੀਪ ਕੌਰ ਜੌਹਲ, ਕੁਲਦੀਪ ਕੌਰ ਦੇਹੜ, ਰਾਜਵੀਰ ਕੌਰ ਮਰਾੜੇ ਅਤੇ ਸੰਦੀਪ ਕੌਰ (ਪੱਕਾ ਕਲਾਂ) ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ। ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਨੇ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਮਾਤਾਵਾਂ-ਭੈਣਾਂ ਦਾ ਧੰਨਵਾਦ ਕੀਤਾ। ਪ੍ਰਾਈਮ ਏਸ਼ੀਆ ਟੀਵੀ ਦੀ ਐਂਕਰ ਸ਼ਰਨਦੀਪ ਕੌਰ (ਢੁੱਡੀਕੇ) ਵਿਸ਼ੇਸ਼ ਤੌਰ ‘ਤੇ ਕਵਰੇਜ ਲਈ ਪਹੁੰਚੀ। ਇਸ ਮੌਕੇ ਸੰਦੀਪ ਕੌਰ (ਪੱਕਾ ਕਲਾਂ) ਨੇ ਮਹਿਲਾਵਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਇਆ।ਇਨਾਮ ਵੰਡ ਸਮੇਂ ਪ੍ਰਮਿੰਦਰ ਸਿੰਘ ਮਹਿਰਾ, ਕਰਨ ਸਿੰਘ ਸਿੱਧੂ, ਸਤਨਾਮ ਸਿੰਘ ਸੋਢਾ, ਵੰਸ਼ ਸਿੰਘ ਰਾਜਪੂਤ, ਕਾਲੂ ਸਿੰਘ ਢੀਂਡਸਾ, ਖੁਸ਼ੀ ਸਿੰਘ ਸੰਧੂ, ਦਿਲਪ੍ਰੀਤ ਸਿੰਘ ਸੰਧੂ, ਰੋਹਨਪ੍ਰੀਤ ਸਿੰਘ ਜੰਗੀ, ਬਲਜੀਤ ਸਿੰਘ ਸਿੱਧੂ, ਜਸਕਰਨ ਸਿੰਘ ਬਾਠ, ਹਰਜੋਤ ਸਿੰਘ ਬਾਠ, ਹਰਜਿੰਦਰ ਸਿੰਘ ਕੋਚ, ਮਨਵੀਰ ਸਿੰਘ ਬੋਪਾਰਾਏ, ਅਨਮੋਲ ਭਾਗੀ, ਖੁਸ਼ੀ ਸਿੱਧੂ ਅਤੇ ਨਵਦੀਪ ਸਿੰਘ ਬਾਠ ਹਾਜ਼ਰ ਸਨ।