ਆਫ਼ਤ ਪ੍ਰਬੰਧਨ 'ਚ ਸਿਵਿਲ ਡਿਫੈਂਸ ਦੀ ਭੂਮਿਕਾ ਅਹਿਮ: ਹਰਪ੍ਰੀਤ ਸਿੰਘ
ਆਫ਼ਤ ਪ੍ਰਬੰਧਨ 'ਚ ਸਿਵਿਲ ਡਿਫੈਂਸ ਦੀ ਭੂਮਿਕਾ ਅਹਿਮ: ਹਰਪ੍ਰੀਤ ਸਿੰਘ
Publish Date: Thu, 05 Feb 2026 05:40 PM (IST)
Updated Date: Fri, 06 Feb 2026 04:05 AM (IST)

::ਡਿਪਟੀ ਕਮਿਸ਼ਨਰ ਵਲੋਂ ਸਿਵਿਲ ਡਿਫੈਂਸ ਦੀ 7 ਰੋਜ਼ਾ ਵਿਸ਼ੇਸ਼ ਸਿਖਲਾਈ ਦਾ ਆਗਾਜ਼ :: ਪ੍ਰਸ਼ਾਸਨ ਤੇ ਲੋਕਾਂ ਵਿਚਕਾਰ ਪੁਲ ਵਜੋਂ ਕੰਮ ਕਰਦੀ ਹੈ ਸਿਵਿਲ ਡਿਫੈਂਸ: ਮੁਹੰਮਦ ਸਰਫਰਾਜ਼ ਆਲਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਫ਼ਤ ਪ੍ਰਬੰਧਨ ’ਚ ਸਿਵਿਲ ਡਿਫੈਂਸ ਦੀ ਭੂਮਿਕਾ ਬੇਹੱਦ ਅਹਿਮ ਹੈ ਜੋਕਿ ਸੁਰੱਖਿਆ ਦੀ ਪਹਿਲੀ ਰੇਖਾ ਵਜੋਂ ਕੰਮ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਵਾਈਐੱਸ ਕੈਂਪਸ ਸੰਘੇੜਾ ਰੋਡ ’ਚ ਸਿਵਿਲ ਡਿਫੈਂਸ ਦੀ ਸਮਰੱਥਾ ’ਚ ਵਾਧੇ ਲਈ 7 ਰੋਜ਼ਾ ਵਿਸ਼ੇਸ਼ ਸਿਖਲਾਈ ਦੇ ਆਗਾਜ਼ ਮੌਕੇ ਕੀਤਾ। ਸਕੀਮ ਫ਼ਾਰ ਟ੍ਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਿਲ ਡਿਫੈਂਸ ਦੇ ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਡੀਸੀ ਨੇ ਕਿਹਾ ਕਿ ਸਿਵਿਲ ਡਿਫੈਂਸ ਦੀ ਇਸ ਟ੍ਰੇਨਿੰਗ ਦਾ ਮਕਸਦ ਇਹੀ ਹੈ ਕਿ ਸਿਵਿਲ ਡਿਫੈਂਸ ਵਲੰਟੀਅਰਾਂ ਨੂੰ ਹੋਰ ਸਮਰੱਥ ਬਣਾਇਆ ਜਾ ਸਕੇ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਬਿਹਤਰ ਤਰੀਕੇ ਨਾਲ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਿਲ ਡਿਫੈਂਸ ਨੂੰ ਸੁਖਾਵਾਂ ਮਾਹੌਲ ਦਿੱਤਾ ਜਾਵੇਗਾ ਤਾਂ ਜੋ ਉਹ ਅਜਿਹੀਆਂ ਸਿਖਲਾਈਆਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਇਸ ਮੌਕੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈਪੀਐੱਸ ਨੇ ਕਿਹਾ ਕਿ ਸਿਵਿਲ ਡਿਫੈਂਸ ਵੱਲੋਂ ਹਮੇਸ਼ਾ ਹੀ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਕਿਸੇ ਵੀ ਆਫ਼ਤ ਜਾਂ ਔਖੇ ਵੇਲੇ ਪ੍ਰਸ਼ਾਸਨ ਤੇ ਲੋਕਾਂ ਵਿਚ ਪੁਲ ਵਜੋਂ ਭੂਮਿਕਾ ਨਿਭਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਸਾਰੇ ਵਲੰਟੀਅਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸ ਤੋਂ ਪਹਿਲਾਂ ਡੀਸੀ ਹਰਪ੍ਰੀਤ ਸਿੰਘ ਅਤੇ ਐੱਸਐੱਸਪੀ ਮੁਹੰਮਦ ਸਰਫਰਾਜ਼ ਆਲਮ ਵੱਲੋਂ ਬੂਟਾ ਵੀ ਲਾਇਆ ਗਿਆ। ਚੀਫ਼ ਵਾਰਡਨ ਸਿਵਿਲ ਡਿਫੈਂਸ ਮਹਿੰਦਰ ਕਪਿਲ ਨੇ ਦੱਸਿਆ ਕਿ ਇਸ 7 ਰੋਜ਼ਾ ਕੈਂਪ ਦੌਰਾਨ ਸਿਵਿਲ ਡਿਫੈਂਸ ਵਲੰਟੀਅਰਾਂ ਨੂੰ ਟ੍ਰੈਫ਼ਿਕ ਨਿਯਮਾਂ, ਆਫ਼ਤ ਪ੍ਰਬੰਧਨ, ਸਿਵਲ ਸੁਰੱਖਿਆ, ਅਨੁਸ਼ਾਸਨ, ਤਕਨੀਕੀ ਹੁਨਰ, ਸਿਵਿਲ ਡਿਫੈਂਸ ਵਲੰਟੀਅਰਾਂ ਦੇ ਰੋਲ ਸਮੇਤ ਅਹਿਮ ਪੱਖਾਂ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਟ੍ਰੇਨਰ ਲਖਵਿੰਦਰ ਸਿੰਘ ਅਤੇ ਹਰਨੇਕ ਸਿੰਘ ਵਲੋਂ ਦਿੱਤੀ ਜਾਵੇਗੀ। ਇਸ ਮੌਕੇ ਸਿਵਿਲ ਡਿਫੈਂਸ ਕਮਾਂਡੈਂਟ ਸ. ਰਸ਼ਪਾਲ ਸਿੰਘ, ਜੂਨੀਅਰ ਵਰੰਟ ਅਫ਼ਸਰ ਸ੍ਰੀ ਗਿਰੀਸ਼ ਚੰਦਰ, ਸਾਰਜੈਂਟ ਅਦਿਤਿਆ ਸ਼ਰਮਾ (ਏਅਰ ਫੋਰਸ ਸਟੇਸ਼ਨ ਬਰਨਾਲਾ), ਵਾਈ ਐੱਸ ਗਰੁੱਪ ਦੇ ਡਾਇਰੈਕਟਰ ਸ੍ਰੀ ਵਰੁਣ ਭਾਰਤੀ, ਸਵਰਨਜੀਤ ਕੌਰ (ਰੀਸੋਰਸ ਹੈੱਡ), ਮਹਿਕ ਸ਼ਰਮਾ (ਐਚਆਰ ਹੈੱਡ) ਅਤੇ ਵਿਸ਼ੇਸ਼ ਤੌਰ ਤੇ ਸਿਵਿਲ ਡਿਫੈਂਸ ਦੇ ਪੋਸਟ ਵਾਰਡਨ, ਸੈਕਟਰ ਵਾਰਡਨ ਤੇ ਵਲੰਟੀਅਰ ਮੌਜੂਦ ਸਨ।