- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਈਸ ਪਲਾਂਟਾਂ ਵੱਲੋਂ ਸ਼ੈਲਰ ਮਾਲਕਾਂ ਦੀ ਕੀਤੀ ਜਾ ਰਹੀ ਲੁੱਟ:ਸੈਣੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਵਿੱਚ ਝੋਨੇ ਮੀਲਿੰਗ ਸੀਜਨ ਦੌਰਾਨ ਸ਼ੈਲਰ ਮਾਲਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹੜ੍ਹਾਂ ਅਤੇ ਬੇਮੌਸਮ ਬਾਰਿਸ਼ ਦੇ ਕਾਰਨ ਝੋਨੇ ਦੀ ਗੁਣਵੱਤਾ ਖਰਾਬ ਰਹੀ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ। ਹੁਣ ਹਾਲਾਤ ਹੋਰ ਵੀ ਚਿੰਤਾਜਨਕ ਹੋ ਗਏ ਹਨ, ਕਿਉਂਕਿ ਵੱਡੇ ਪੱਧਰ ਤੇ ਫੋਰਟੀਫਾਈ਼ਡ ਰਾਈਸ ਕਾਰੇਨਲ ਪਲਾਂਟਾਂ ਵੱਲੋਂ ਕਥਿਤ ਤੌਰ ’ਤੇ ਸ਼ੈਲਰ ਮਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਹ ਦੋਸ਼ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਨੇ ਲਾਇਆ।
ਉਨ੍ਹਾਂ ਦੋਸ਼ ਲਾਇਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਵੱਲੋ ਸ਼ੈਲਰ ਮਾਲਕਾਂ ਨੂੰ ਬਲੈਕਮੇਲਿੰਗ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਫੋਰਟੀਫਾਈਡ ਯੂਨਿਟ ਨਾਲ ਜੁੜੇ ਨਿਰਮਾਤਾ ਸ਼ੈਲਰ ਮਾਲਕਾਂ ਤੋ ਪ੍ਰਤੀ ਕਿੱਲੋ 20 ਤੋ 25 ਰੁਪਏ ਤਕ ਬਲੈਕ ਦੇ ਰੂਪ ਵਿੱਚ ਨਾਜਾਇਜ਼ ਵਸੂਲ ਰਹੇ ਹਨ। ਇਸ ਸਬੰਧੀ ਐੱਫਸੀਆਈ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ, ਪਰ ਵਿਭਾਗ ਵੱਲੋ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਉਤਪਾਦਨ ਪ੍ਰੀਕ੍ਰਿਆ ਚੱਲ ਰਹੀ ਹੈ, ਉਸ ਨਾਲ ਇੱਕ ਸਾਲ ਵਿੱਚ ਪੂਰੀ ਮਿਲਿੰਗ ਕਰਨਾ ਅਸੰਭਵ ਹੋ ਜਾਵੇਗਾ। ਦੂਜੇ ਪਾਸੇ, ਐੱਫਸੀਆਈ ਦੇ ਫੀਲਡ ਸਟਾਫ ਤੇ ਵੀ ਗੰਭੀਰ ਦੋਸ਼ ਲਾਉਦਿਆਂ ਕਿਹਾ ਕਿ ਐੱਫਸੀਆਈ ਵੱਲੋ ਏਜੀਏ ਮਸ਼ੀਨਾਂ ਦਾ ਉਪਯੋਗ ਨਹੀ ਕੀਤਾ ਜਾ ਰਿਹਾ ਅਤੇ ਮੈਨੂਅਲ ਅਨਾਲਿਸਿਸ ਦੇ ਆਧਾਰ ’ਤੇ ਟਰੱਕਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਜਦਕਿ ਐੱਫਸੀਆਈ ਮੈਨੇਜਮੈਟ ਵੱਲੋ 31 ਅਕਤੂਬਰ ਨੂੰ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਚੌਲਾਂ ਦੀ ਜਾਂਚ ਪਹਿਲਾਂ ਇਨ੍ਹਾਂ ਮਸ਼ੀਨਾਂ ਨਾਲ ਕੀਤੀ ਜਾਵੇਗੀ ਅਤੇ ਇਕੱਲੇ ਫੇਲ ਹੋਣ ਤੇ ਹੀ ਮੈਨੂਅਲ ਜਾਂਚ ਹੋਵੇਗੀ। ਪੰਜਾਬ ਸਰਕਾਰ ਦਾ ਸੰਬੰਧਤ ਵਿਭਾਗ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋ ਸ਼ੈਲਰ ਮਾਲਕਾਂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ਤੇ 7 ਜਨਵਰੀ ਨੂੰ ਪੰਜਾਬ ਦੇ ਖੁਰਾਕ ਮੰਤਰੀ ਅਤੇ ਵਿਭਾਗ ਦੇ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਪੂਰੇ ਪੰਜਾਬ ਵਿੱਚ ਸਾਰੇ ਸ਼ੈਲਰ ਬੰਦ ਕਰ ਦਿੱਤੇ ਜਾਣਗੇ।
ਇਸ ਮੌਕੇ ਹਰਦੀਪ ਸਿੰਘ ਬੁੱਟਰ, ਵਰਿੰਦਰਜੀਤ ਸਿੰਘ ਟੀਟੂ, ਕਮਲ ਮਿੱਤਲ, ਦਿਨੇਸ਼ ਗੋਇਲ, ਕ੍ਰਿਸ਼ਨ ਬਾਂਸਲ,ਪਰਮਜੀਤ ਸ਼ਰਮਾਂ, ਯਾਦਵਿੰਦਰ ਬਾਂਸਲ, ਜੋਗਿੰਦਰ ਕੁਮਾਰ, ਅੰਕਿਤ ਬਾਂਸਲ, ਗਗਨਦੀਪ ਸਿੰਘ, ਗੁਰਮੇਲ ਸਿੰਘ, ਗੁਰਚੇਤ ਸਿੰਘ,ਅੰਕੁਰ,ਮਿੱਕੂ, ਰਜੀਵ ਗਰਗ, ਹਰਪ੍ਰੀਤ ਸਿੰਘ ਢੀਂਡਸਾ, ਸਤੀਸ਼ ਬਾਂਸਲ, ਸੰਦੀਪ ਪੌਪੀ, ਸੰਦੀਪ ਗਰਗ, ਸੰਦੀਪ ਜਿੰਦਲ, ਰਜਿੰਦਰ ਕੁਮਾਰ ਇੰਦਰ, ਅਸ਼ੋਕ ਕੁਮਾਰ ਬੱਲਰਾਂ, ਪਵਨ ਕੁਮਾਰ, ਰਮੇਸ਼ ਕੁਮਾਰ, ਰਜੇਸ਼ ਕੁਮਾਰ ਗਾਂਧੀ, ਚਰਨਜੀਤ ਸ਼ਰਮਾ ਪ੍ਰਧਾਨ, ਸੁਨੀਲ ਕੁਮਾਰ, ਹੇਮਰਾਜ, ਇੰਦਰ ਪਾਲ ਪ੍ਰਧਾਨ, ਅਸ਼ੋਕ ਕੁਮਾਰ, ਵਿਜੇ ਕੁਮਾਰ ਬਾਂਸਲ, ਰਿੱਕੂ ਚੌਧਰੀ, ਸ਼ਮੀ, ਚੀਨੂ, ਨਰਿੰਦਰ ਗਰਗ, ਬੌਬੀ, ਜੀਵਨ ਬਾਂਸਲ, ਪ੍ਰਧਾਨ ਪਰਮਜੀਤ ਸਿੰਘ, ਰਾਜ ਕੁਮਾਰ, ਸੁਰੇਸ਼ ਬਾਂਸਲ, ਅੰਮ੍ਰਿਤਪਾਲ ਸਿੰਘ ਵਿਸਕੀ ਆਦਿ ਮੌਜੂਦ ਸਨ।