ਅਕੇਡੀਆ ਸਕੂਲ ’ਚ ਮਨਾਇਆ ਗਣਤੰਤਰਤਾ ਦਿਵਸ
ਅਕੇਡੀਆ ਵਰਲਡ ਸਕੂਲ ’ਚ ਮਨਾਇਆ ਗਣਤੰਤਰਤਾ ਦਿਵਸ
Publish Date: Wed, 28 Jan 2026 04:32 PM (IST)
Updated Date: Wed, 28 Jan 2026 04:34 PM (IST)

- ਬੱਚਿਆਂ ’ਚ ਦਿਖਿਆ ਦੇਸ਼ ਭਗਤੀ ਦਾ ਜਜ਼ਬਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਅਕੇਡੀਆ ਵਰਲਡ ਸਕੂਲ ਵਿਖੇ ਗਣਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ, ਗੌਰਵ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ਼ ਹੋਈ। ਜਿਸ ਤੋਂ ਬਾਅਦ ਰਾਸ਼ਟਰੀ ਗਾਨ ਗਾਇਆ ਗਿਆ। ਇਸ ਮੌਕੇ ਚੌਥੀ ਜਮਾਤ ਐੱਸਟਰ ਤੇ ਲਾਇਲੈਕ ਦੇ ਵਿਦਿਆਰਥੀਆਂ ਵੱਲੋਂ ਗਣਤੰਤਰਤਾ ਦਿਵਸ ਸਬੰਧੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਨੈਮਿਸ਼ ਅਤੇ ਪਰਮਰਾਜ ਸਿੰਘ ਵੱਲੋਂ ਕੀਤਾ ਗਿਆ। ਸਭ ਤੋਂ ਪਹਿਲਾਂ ਚੌਥੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵੱਲੋ ਦੇਸ਼ਭਗਤੀ ਗੀਤ ਗਾਇਆ ਗਿਆ, ਜਿਸ ਵਿੱਚ ਕੁਦਰਤ, ਹਸਨ, ਅਨਮੋਲ, ਫ਼ਤਹਿ, ਲਕਸ਼ਪ੍ਰਤਾਪ, ਲਕਸ਼ਦੀਪ, ਖਾਮਿਸ਼ ਅਤੇ ਸਾਰੀਕਾ ਨੇ ਹਿੱਸਾ ਲਿਆ। ਪਾਣੀ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਇੱਕ ਪਲੇਅ ਰਾਹੀਂ ਜਸ਼ਨੂਰ, ਅਗਮਪ੍ਰੀਤ, ਅਗਮਜੋਤ ਕੌਰ, ਆਹਿਲ, ਵਾਹਿਨ ਅਤੇ ਨਵਰਾਜ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ਼ ਇਸ ਨੂੰ ਪੇਸ਼ ਕੀਤਾ। ਉਦਯਵੀਰ, ਦੀਪਕ, ਹਰਗੁਨ, ਸ਼ਿਵਾਇ, ਰਹਾਨੀ, ਹਾਰੀਦੈ, ਸਨਾਇਜੋਤ, ਸਮਰ ਅਤੇ ਗ੍ਰਿਤਿਕ ਦੇਸ਼ ਭਗਤੀ ਸੰਬੰਧੀ ਗੀਤ ਤੇ ਡਾਂਸ ਕੀਤਾ। ਇਸ ਉਪਰੰਤ ਲਕਸ਼ਦੀਪ ਕੌਰ ਵੱਲੋਂ ਭਾਸ਼ਣ ਰਾਹੀਂ 26 ਜਨਵਰੀ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਦੀ ਤਿਆਰੀ ਅਮਨਦੀਪ ਕੀਰਾਰ (ਡਾਂਸ ਟੀਚਰ) ਮਿ. ਕੌਸ਼ਲ ਕੁਮਾਰ (ਮਿਊਜਿਕ ਟੀਚਰ ), ਮਿਸ ਨਿਸ਼ਾ ਅਤੇ ਮਿਸ ਰੀਤੂ ਵੱਲੋਂ ਕਰਵਾਈ ਗਈ। ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਵਿਦਿਆਰਥੀਆਂ ਦੇ ਅਭਿਨੈਅ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਆਪਣੇ ਪ੍ਰੇਰਕ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਿਖਾਇਆ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਦੇਸ਼ਭਗਤੀ ਦੇ ਅਹਿਸਾਸ ਨੂੰ ਮਜ਼ਬੂਤ ਕਰਦੇ ਹਨ, ਸਗੋਂ ਬੱਚਿਆਂ ਨੂੰ ਸਹਿਯੋਗ, ਅਨੁਸ਼ਾਸਨ ਅਤੇ ਪ੍ਰਤਿਭਾ ਦੇ ਵਿਕਾਸ ਬਾਰੇ ਵੀ ਸਿੱਖਣ ਦਾ ਮੌਕਾ ਦਿੰਦੇ ਹਨ। ਵਾਈਸ ਪ੍ਰਿੰਸੀਪਲ ਮਿ. ਵਿਕਾਸ ਗਰਗ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਹਰ ਭਾਰਤੀ ਲਈ ਮਾਣ ਨਾਲ ਭਰਿਆ ਦਿਨ ਹੈ, ਇਸ ਦਿਨ ਸਾਨੂੰ ਆਪਣਾ ਲਿਖਤੀ ਸੰਵਿਧਾਨ ਮਿਲ਼ਿਆ, ਜੋ ਕਿ ਲੋਕਾਂ ਨੂੰ ਅਧਿਕਾਰ ਪ੍ਰਦਾਨ ਕਰਦਾ ਹੈ।