ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Tue, 31 Mar 2026 06:21 PM (IST)
Updated Date: Wed, 01 Apr 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਸੇਵਕ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਹਸਨਾ ਪੱਤੀ ਪੰਧੇਰ ਨੇ ਬਿਆਨ ਲਿਖਵਾਇਆ ਕਿ ਮਿਤੀ 29 ਮਾਰਚ ਨੂੰ ਉਸਦਾ ਲੜਕਾ ਸੁਖਚੈਨ ਸਿੰਘ ਉਰਫ ਸੁੱਖੀ ਜੋ ਝਗੜਾ ਕਰਦਾ ਸੀ, ਉਸਨੇ ਉਨ੍ਹਾਂ ਦੇ ਪਿੰਡ ਦੇ ਨਾਇਬ ਸਿੰਘ ਨੂੰ ਘਰ ਬੁਲਾਇਆ ਸੀ, ਨਾਇਬ ਸਿੰਘ ਉਸਦੇ ਲੜਕੇ ਨੂੰ ਸਮਝਾ ਕੇ ਚਲਾ ਗਿਆ। ਬਾਅਦ ’ਚ ਉਸਦਾ ਲੜਕਾ ਉਸਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਤਾਂ ਨਾਇਬ ਸਿੰਘ ਨੂੰ ਉਸਨੂੰ ਫੋਨ ਕਰ ਕੇ ਬੁਲਾਇਆ ਜੋ ਆ ਕੇ ਉਸਦੇ ਲੜਕੇ ਨੂੰ ਸਮਝਾਉਣ ਲੱਗਾ ਤਾਂ ਇੰਨੇ ’ਚ ਗੁਰਸੇਵਕ ਸਿੰਘ ਆਇਆ, ਜਿਸ ਪਰ ਉਸਨੂੰ ਸ਼ੱਕ ਹੋਇਆ ਕਿ ਗੁਰਸੇਵਕ ਸਿੰਘ ਕੋਈ ਨਸ਼ੀਲੀ ਚੀਜ ਉਸਦੇ ਲੜਕੇ ਨੂੰ ਦੇਣ ਆਇਆ, ਉਨ੍ਹਾਂ ਨੇ ਘੂਰ ਘੱਪ ਕੇ ਗੁਰਸੇਵਕ ਸਿੰਘ ਨੂੰ ਭਜਾ ਦਿੱਤਾ ਤਾਂ ਬਾਅਦ ’ਚ ਗੁਰਸੇਵਕ ਸਿੰਘ ਪੁੱਤਰ ਨਿੱਕਾ ਸਿਘ, ਕਾਲਾ ਸਿੰਘ ਪੁੱਤਰ ਪਿਆਰਾ ਸਿਘ, ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਨਿੱਕਾ ਸਿਘ, ਕਾਲਾ ਸਿੰਘ ਦੇ ਘਰਵਾਲੀ ਨਾਮਲੂਮ ਔਰਤ, ਹਰਬੰਸ ਸਿੰਘ ਉਰਫ ਨਿੱਕਾ ਪੁੱਤਰ ਪਿਆਰਾ ਸਿਘ, ਕਰਮਜੀਤ ਕੌਰ ਪਤਨੀ ਹਰਬੰਸ ਸਿੰਘ ਉਰਫ ਨਿੱਕਾ ਵਾਸੀਆਨ ਪੰਧੇਰ, ਬਿੱਲੂ ਸਿੰਘ ਪੁੱਤਰ ਮੱਘਰ ਸਿੰਘ, ਹਰਪਾਲ ਕੌਰ ਪਤਨੀ ਬਿੱਲੂ ਸਿਘ, ਸਰਬਜੀਤ ਕੌਰ ਪਤਨੀ ਪਾਲਾ ਸਿਘ, ਗੁਰਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਭੋਲਾ ਸਿੰਘ ਪੁੱਤਰ ਤੁਲਸੀ ਸਿੰਘ ਵਾਸੀਆਨ ਪੰਧੇਰ ਆਪਣੇ ਹਥਿਆਰਾਂ ਸਮੇਤ ਆਏ। ਜਿਨ੍ਹਾਂ ਦੇ ਆਉਣ ਸਾਰ ਉਸਦੇ ਨਾਲ ਹੱਥੋ ਪਾਈ ਕੀਤੀ ਅਤੇ ਨਾਇਬ ਸਿੰਘ ਨੂੰ ਉਸਦੇ ਘਰ ਘੇਰਕੇ ਸੋਟੀਆਂ ਅਤੇ ਘਸੁੰਨ ਮੁੱਕਿਆਂ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਉਕਤ ਮਾਮਲੇ ’ਚ ਮੁਦਈ ਦੇ ਬਿਆਨਾਂ ਦੇ ਅਧਾਰ ’ਤੇ ਉਕਤਾਨ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।