ਮੋਟਰ ਤੋਂ ਕੇਵਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਮੋਟਰ ਤੋਂ ਕੇਵਲ ਤਾਰਾਂ ਚੋਰੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Mon, 16 Mar 2026 04:54 PM (IST)
Updated Date: Tue, 17 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਮੋਟਰ ਤੋਂ ਕੇਵਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਜਗਸੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਹਮੀਦੀ ਨੇ ਬਿਆਨ ਦਿੱਤਾ ਕਿ ਉਸਦਾ ਗੁਰਮਾ ਰੋਡ ’ਤੇ ਖੇਤ ਹੈ ਮਿਤੀ 7 ਮਾਰਚ ਨੂੰ ਜਦੋਂ ਉਹ ਖੇਤ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਕੋਈ ਨਾਮਾਲੂਮ ਵਿਅਕਤੀ ਉਸਦੀ ਮੋਟਰ ਦੀ 30 ਫੁੱਟ ਕੇਵਲ ਤਾਰ ਚੋਰੀ ਕਰ ਕੇ ਲੈ ਗਏ ਸਨ, ਦੌਰਾਨੇ ਪੜਤਾਲ ਉਸਨੂੰ ਇਹ ਵੀ ਪਤਾ ਲੱਗਾ ਕਿ ਉਸਦੀ ਮੋਟਰ ਤੋਂ ਇਲਾਵਾ 7 ਹੋਰ ਮੋਟਰਾਂ ਦੀਆਂ ਕੇਵਲ ਵੀ ਚੋਰੀ ਕਰ ਕੇ ਲੈ ਗਏ ਹਨ, ਜਿਨ੍ਹਾਂ ਦੀ ਹੁਣ ਤਕ ਉਹ ਭਾਲ ਕਰਦੇ ਰਹੇ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।