ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 07 Mar 2026 04:23 PM (IST)
Updated Date: Sun, 08 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਚਮਕੌਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੈਦੋ ਪੱਤੀ ਹੰਡਿਆਇਆ ਨੇ ਬਿਆਨ ਲਿਖਵਾਇਆ ਕਿ 5 ਮਾਰਚ ਦੀ ਰਾਤ ਨੂੰ ਕਿਸੇ ਨਾ-ਮਾਲੂਮ ਵਿਅਕਤੀ ਦੁਆਰਾ ਬਿਜਲੀ ਦੀ ਮੋਟਰ ਦੀ ਕੇਵਲ ਤਾਰ 20 ਫੁੱਟ, ਗੁਆਂਢੀ ਗੁਰਤੇਜ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਹੰਡਿਆਇਆ ਦੀ ਕੇਵਲ ਤਾਰ ਕਰੀਬ 20 ਫੁੱਟ ਤੇ ਗੁਰਪਿਆਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧੋਲਾ ਤੇ ਸੁਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਹੰਡਿਆਇਆ ਤੇ ਟਰਾਈਡੈਂਟ ਗਰੁੱਪ ਦੇ ਨਾਮ ’ਤੇ ਲੱਗੇ ਮੀਟਰ ਦੀ ਕੇਵਲ ਤਾਰ ਤੇ ਰਾਜ ਕੁਮਾਰ ਪੁੱਤਰ ਕੋਰ ਚੰਦ ਵਾਸੀ ਧੋਲਾ ਦੀ ਮੋਟਰ ਦੀ ਕੇਵਲ ਤਾਰਾਂ ਚੋਰੀ ਕਰ ਲਈਆਂ ਹਨ, ਜਿਸ ਸਬੰਧੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਕਤ ਮੋਟਰਾਂ ਦੀਆਂ ਕੇਵਲ ਤਾਰਾਂ ਦੀ ਚੋਰੀ ਤਰਲੋਕ ਸਿੰਘ ਉਰਫ ਰਾਜੂ ਪੁੱਤਰ ਬਾਦਸਾਹ ਮਾਲੀ ਵਾਸੀ ਹਰੀ ਨਗਰ, ਧਨੌਲਾ ਰੋਡ ਨੇੜੇ ਧਰਮਸ਼ਾਲਾ, ਬਰਨਾਲਾ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।