10.96 ਗ੍ਰਾਮ ਹੈਰੋਇਨ ਬਰਾਮਦ
10.96 ਗ੍ਰਾਮ ਹੈਰੋਇਨ ਬਰਾਮਦ
Publish Date: Fri, 03 Apr 2026 04:59 PM (IST)
Updated Date: Sat, 04 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ 10.96 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਚੈਕਿੰਗ ਦੌਰਾਨ ਮੇਨ ਹਾਈਵੇ ਰੋਡ ਬਠਿੰਡਾ ਬਰਨਾਲਾ ਹਾਈਟੈਕ ਨਾਕਾ ਤਪਾ ਵਿਖੇ ਮੌਜੂਦ ਸੀ, ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪੁਸਵਿੰਦਰ ਸਿੰਘ ਸਿੱਧੂ ਉਰਫ ਪੂਸੀ ਪੁੱਤਰ ਗੁਰਨੈਬ ਸਿੰਘ ਵਾਸੀ ਮਹਿਤਾ, ਅਮਰਿੰਦਰ ਸਿੰਘ ਉਰਫ ਗੋਲਡਾ ਪੁੱਤਰ ਰਵਿੰਦਰਜੀਤ ਸਿੰਘ ਵਾਸੀ ਮਹਿਤਾ ਜੋ ਬਾਹਰ ਨਸੀਲਾ ਪਦਾਰਥ ਲਿਆ ਕੇ ਅੱਗੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਆਪਣੀ ਕਾਰ ਨੰਬਰੀ ਮਾਰਕਾ ਹੌਂਡਾ ਸਿਟੀ ਰੰਗ ਚਿੱਟਾ ’ਤੇ ਸਵਾਰ ਹੋ ਕੇ ਮਾਤਾ ਦਾਤੀ ਵਾਲੇ ਕੱਚਾ ਰਾਸਤਾ ਤਪਾ ’ਤੇ ਦੇਖੇ ਗਏ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤਾਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 10.96 ਗ੍ਰਾਮ ਹੈਰੋਇਨ ਇਕ ਕਾਰ ਮਾਰਕਾ ਹੌਂਡਾ ਸਿਟੀ ਰੰਗ ਚਿੱਟਾ ਬਰਾਮਦ ਕਰਵਾਈ ਗਈ।