ਕੜੈਲ ’ਚ ਨਸ਼ਿਆਂ ਖ਼ਿਲਾਫ਼ ਕੱਢੀ ਰੈਲੀ
ਪਿੰਡ ਕੜੈਲ ’ਚ ਨਸ਼ਿਆਂ ਖਿਲਾਫ ਕੱਢੀ ਰੈਲੀ
Publish Date: Wed, 21 Jan 2026 04:23 PM (IST)
Updated Date: Wed, 21 Jan 2026 04:24 PM (IST)
ਲਹਿਰਾਗਾਗਾ : ‘ਯੁੱਧ ਨਸ਼ਿਆਂ ਵਿਰੁੱਧ’ ਜਿੱਥੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੁਚੇਤ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸੂਬੇ ਵਿੱਚ ਚਲਾਈ ਜਾ ਰਹੀ ਇਸ ਹਿੰਮਤ ਤਹਿਤ ਮੂਣਕ ਨੇੜਲੇ ਪਿੰਡ ਕੜੈਲ ਵਿਖੇ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ। ਜਿਸ ਵਿੱਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਪ੍ਰਣ ਵੀ ਲਿਆ ਗਿਆ। ਇਸ ਮੌਕੇ ਸਰਪੰਚ ਸਰਾਜ ਸਿੰਘ, ਪੰਚਾਇਤ ਸਕੱਤਰ ਰਾਜਵਿੰਦਰ ਸਿੰਘ, ਪੰਚਾਇਤ ਮੈਂਬਰ ਸੁਰਜੀਤ ਸਿੰਘ ਬੂਟਾ ਸਿੰਘ, ਮਨਜੀਤ ਸਿੰਘ, ਸੀਤਾ ਸਿੰਘ, ਪਵਨ ਸਿੰਘ, ਮਲਟੀ ਪ੍ਰਪਜ ਹੈਲਥ ਵਰਕਸ ਮੈਡਮ ਕਿਰਨਪਾਲ ਕੌਰ, ਯੋਗਾ ਟਰੇਨਰ ਰਾਜਿੰਦਰ ਸਿੰਘ, ਆਂਗਨਵਾੜੀ ਵਰਕਰ ਸ਼ਿੰਦੀ ਕੌਰ, ਬਲਜਿੰਦਰ ਕੌਰ, ਨਰਿੰਦਰ ਕੌਰ, ਰਾਜਰਾਣੀ, ਮਹਿੰਦਰ ਕੌਰ ਅਤੇ ਹੋਰ ਵੀ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ।