ਸਮਾਜ ਸੇਵੀ ਸੇਵਾਵਾਂ ਬਦਲੇ ਅਰੋੜਾ ਸਨਮਾਨਿਤ
ਸਮਾਜ ਸੇਵੀ ਸੇਵਾਵਾਂ ਬਦਲੇ ਰਾਜ ਕੁਮਾਰ ਅਰੋੜਾ ਸਨਮਾਨਿਤ
Publish Date: Wed, 01 Apr 2026 03:38 PM (IST)
Updated Date: Wed, 01 Apr 2026 03:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਸੀਨੀਅਰ ਸਿਟੀਜਨ ਭਲਾਈ ਸੰਸਥਾ ਮੁੱਖ ਦਫਤਰ ਬਨਾਸਰ ਬਾਗ ਵਿਖੇ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਕੁਰੂਕੇਸ਼ਤਰ ਯੂਨੀਵਰਸਿਟੀ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਮਾਜ ਸੇਵੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ ਨੂੰ ਉਨ੍ਹਾਂ ਦੀਆਂ ਸਮਾਜ ਸੇਵੀ ਸੇਵਾਵਾਂ ਅਤੇ ਉਨ੍ਹਾਂ ਦੇ 73ਵੇਂ ਜਨਮ ਦਿਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਅਤੇ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਇੰਜੀਨੀਅਰ ਬਲਦੇਵ ਸਿੰਘ ਗੋਸਲ, ਉੱਘੇ ਸਮਾਜ ਸੇਵੀ ਗੁਰਪਾਲ ਸਿੰਘ ਗਿੱਲ, ਸਰਪ੍ਰਸਤ ਅਤੇ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਜਖਮੀ, ਸਰਪ੍ਰਸਤ ਅਤੇ ਆਰੀਆ ਸਮਾਜ ਦੇ ਪ੍ਰਧਾਨ ਜਗਨਨਾਥ ਗੋਇਲ, ਮਹਾਸ਼ਾ ਸੁਰਿੰਦਰ ਗੁਪਤਾ ਆਦਿ ਮੌਜੂਦ ਸਨ। ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਰਾਜ ਕੁਮਾਰ ਅਰੋੜਾ ਨੇ ਆਪਣੀ ਸਰਕਾਰੀ ਸੇਵਾ ਦੌਰਾਨ ਮੁਲਾਜਮਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਸੂਬਾ ਪੱਧਰ ਤੇ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਹੁਣ ਸੇਵਾ ਮੁਕਤੀ ਉਪਰੰਤ ਪੈਨਸ਼ਨਰਾਂ ਦੀ ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ ਤੇ ਅਗਵਾਈ ਕਰ ਕੇ ਪੈਨਸ਼ਨਰਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਰਾਜ ਕੁਮਾਰ ਅਰੋੜਾ ਨੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਪ੍ਰੋ. ਸੁਰੇਸ਼ ਗੁਪਤਾ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਪੈਨਸ਼ਨਰ ਅਤੇ ਉੱਘੇ ਸਮਾਜ ਸਮਾਜ ਸੇਵੀ ਰਵਿੰਦਰ ਸਿੰਘ ਗੁੱਡੂ, ਜਗਦੇਵ ਸਿੰਘ ਖੰਡੇਬਾਦ, ਆਰਐੱਲ ਪਾਂਧੀ, ਕਰਨੈਲ ਸਿੰਘ ਸੇਖੋ, ਲਾਲ ਚੰਦ ਸੈਣੀ, ਕੁਲਵੰਤ ਰਾਏ ਬਾਂਸਲ, ਵਿਜੈ ਸਿੰਗਲਾ, ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ, ਸੁਰਿੰਦਰ ਪਾਲ ਗਰਗ, ਸੁਰਿੰਦਰ ਸਿੰਘ ਸੋਢੀ, ਜਸਬੀਰ ਸਿੰਘ ਖਾਲਸਾ. ਦਵਿੰਦਰ ਗੁਪਤਾ, ਵਿਪਨ ਮਲਿਕ, ਸੁਧੀਰ ਵਾਲੀਆ, ਸ਼ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ ਪਾਲੀ, ਹਰਬੰਸ ਲਾਲ ਜਿੰਦਲ, ਜਗਦੇਵ ਸਿੰਘ ਭੁੱਲਰ, ਸੁਰਿੰਦਰਪਾਲ ਸਿੰਘ ਸਿੱਦਕੀ ਆਦਿ ਮੌਜੂਦ ਸਨ।