ਪੰਜਾਬ ਸਟੂਡੈਂਟਸ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਕੀਤਾ ਰੋਸ ਪ੍ਰਦਰਸ਼ਨ
Publish Date: Fri, 02 Jan 2026 05:26 PM (IST)
Updated Date: Sat, 03 Jan 2026 04:06 AM (IST)

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਰਿਹਾਈ ਦੀ ਕੀਤੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਰਿਹਾਈ ਦੀ ਮੰਗ ਕੀਤੀ ਗਈ। ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਸਰਕਾਰ ਦੀ ਸ਼ੈਅ ਤੇ ਪੰਜਾਬ ਦੀ ਸਪੈਸਲ ਪੁਲਿਸ ਤੇ ਸੀਆਈ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ l ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਬੇਜਮੀਨੇ ਕਿਸਾਨ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਹੱਕ ਦੇ ਲਈ ਲੜਦੇ ਹਨ ਅਤੇ ਜਮੀਨ ਦੀ ਕਾਣੀ ਵੰਡ ਨੂੰ ਖਤਮ ਕਰਕੇ ਇੱਕ ਬਰਾਬਰੀ ਵਾਲਾ ਸਮਾਜ ਲਿਆਉਣਾ ਚਾਹੁੰਦੇ ਹਨ ਜਿਸ ਦੇ ਬਦੌਲਤ ਉਹ ਪਿਛਲੇ ਸਮਿਆਂ ’ਚ ਪਿੰਡਾਂ ’ਚ ਪੰਚਾਇਤੀ ਜਮੀਨ, ਨਜ਼ੂਲ ਜਮੀਨਾਂ, ਗਰੀਬਾਂ ਮਜ਼ਦੂਰਾਂ ਲਈ ਪੰਜ ਮਰਲੇ ਪਲਾਟ ਅਤੇ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਲਈ ਸੰਘਰਸ਼ ਦੇ ਰਾਹ ਤੇ ਉਤਰੇ ਹੋਏ ਹਨ ਇੱਕ ਪਾਸੇ ਕੱਲ ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਲਈ ਇਜਲਾਸ ਕਰਕੇ ਮਜ਼ਦੂਰ ਹਮਾਇਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਕਰਕੇ ਮਜ਼ਦੂਰਾਂ ਦੇ ਵਿਰੋਧ ’ਚ ਆ ਖੜੀ ਹੈ ਲਗਾਤਾਰ ਮਜ਼ਦੂਰਾਂ ਦੇ ਵਿਰੋਧ ’ਚ ਕਾਨੂੰਨ ਲਿਆਂਦੇ ਜਾ ਰਹੇ ਹਨ ਜਿਵੇਂ ਕਿ ਲੇਬਰ ਕੋਡ ਬਿੱਲ, ਬਿਜਲੀ ਸੋਧ ਬਿੱਲ, ਮਨਰੇਗਾ ਸੋਧ ਬਿੱਲ ਜੋ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਵਿਰੋਧ ’ਚ ਵੀ ਹਨ। ਭਗਵੰਤ ਮਾਨ ਦੀ ਸਰਕਾਰ ਦਾ ਇਹ ਕੱਲ ਜੋ ਇਜਲਾਸ ਕੀਤਾ ਹੈ ਉਹ ਸਿਰਫ ਇੱਕ ਖੇਖਣਬਾਜ਼ੀ ਰਹਿ ਗਈ ਹੈ ਪ੍ਰੰਤੂ ਉਸ ਨੇ ਕੱਲ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਨਵਾਂ ਸਾਲ ਮਜ਼ਦੂਰਾਂ ਦੇ ਲਈ ਨਹੀਂ ਹੋਵੇਗਾ l ਉਨ੍ਹਾਂ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਪੰਜਾਬ ਦੇ ਕਿਸੇ ਵੀ ਵਰਗ ਲਈ ਸਹੀ ਸਾਬਿਤ ਨਹੀਂ ਹੋ ਪਾਈ ਇਹ ਸਿਰਫ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਾਂ ਦੀ ਹੀ ਪਾਰਟੀ ਸਾਬਤ ਹੋ ਪਾਈ ਹੈ। ਜਿਸ ਤਰੀਕੇ ਨਾਲ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਉਸੇ ਤਰੀਕੇ ਨਾਲ ਨਵੀਂ ਸਿੱਖਿਆ ਨੀਤੀ ਨੂੰ ਧੜਾ ਧੜ ਲਾਗੂ ਕਰਕੇ ਵਿਦਿਆਰਥੀ ਵਿਰੋਧੀ ਵੀ ਚਿਹਰਾ ਨੰਗਾ ਹੋਇਆ ਹੈ ਸਿੱਖਿਆ ਨੂੰ ਨਿੱਜੀ ਹੱਥਾਂ ’ਚ ਦੇ ਕੇ ਇੱਕ ਮੁਨਾਫੇ ਵਾਲੀ ਸਿੱਖਿਆ ਪ੍ਰਣਾਲੀ ਬਣਾ ਦਿੱਤਾ ਹੈ ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਸਮੇਂ ਸਮੂਹ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਕੱਠੇ ਹੋ ਕੇ ਅਜਿਹੀਆਂ ਲੋਕ ਵਿਰੋਧੀ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤੇ ਸੰਘਰਸ਼ ਦੇ ਰਾਹ ਤੇ ਚੱਲਣ ਦਾ ਸੱਦਾ ਦਿਤਾ। ਇਸ ਤੋਂ ਇਲਾਵਾ ਆਈਟੀਆਈ ’ਚ ਸਿਖਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ’ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਪ੍ਰੋਫੈਸਰ 22 ਤਰੀਕ ਤੋਂ ਆਪਣੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਲਗਾਤਾਰ ਹੜਤਾਲ ਤੇ ਹਨ। ਜਿਸ ਕਰਕੇ ਉਨ੍ਹਾਂ ਦੀ ਟ੍ਰੇਨਿੰਗ ’ਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇੰਸਟਰਕਟਰਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕਰਦੀ ਹੈ ਅਤੇ ਆਈ ਟੀ ਆਈਜ਼ ਦੇ ਗੈਸਟ ਫੈਕਲਟੀ ਇੰਸਟਰਕਟਰ ਯੂਨੀਅਨ ਵੱਲੋਂ ਆਉਣ ਵਾਲੀ ਪੰਜ ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ’ਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੱਖ ਵੱਖ ਆਈ ਟੀ ਆਈਜ਼ ਤੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਦੇ ਅਰਸ਼ਦੀਪ ਸਿੰਘ ਜਸ਼ਨਦੀਪ ਸਿੰਘ ਮਨਿੰਦਰ ਸਿੰਘ ਮਹਿਕਦੀਪ ਸਿੰਘ ਹਰਜੀਤ ਸਿੰਘ ਹਰਸਿਮਰਨ ਕੌਰ ਕਮਲਪ੍ਰੀਤ ਕੌਰ ਪ੍ਰਿੰਸਪਾਲ ਸਿੰਘ ਪ੍ਰਭਜੋਤ ਸਿੰਘ ਕਮਲਵੀਰ ਸਿੰਘ ਪ੍ਰਵੀਨ ਸਿੰਘ ਆਦ ਹਾਜ਼ਰ ਸਨ।