ਪੰਜਾਬ ਨੰਬਰਦਾਰ ਯੂਨੀਅਨ ਨੇ ਮੀਟਿੰਗ ’ਚ ਅਹਿਮ ਮਸਲੇ ਵਿਚਾਰੇ
ਪੰਜਾਬ ਨੰਬਰਦਾਰ ਯੂਨੀਅਨ ਨੇ ਮੀਟਿੰਗ ’ਚ ਅਹਿਮ ਮਸਲੇ ਵਿਚਾਰੇ
Publish Date: Wed, 04 Feb 2026 05:45 PM (IST)
Updated Date: Wed, 04 Feb 2026 05:47 PM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਕੇਸਰ ਸਿੰਘ ਜੱਖਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਦੀਆਂ ਮੰਗੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ 31 ਮਾਰਚ ਦੇ ਬਜਟ ਵਿੱਚ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ। ਨੰਬਰਦਾਰੀ ਜੱਦੀ ਪੁਸਤੀ ਕੀਤੀ ਜਾਵੇ। ਸਰਕਾਰ ਵੱਲੋਂ ਮੰਗਾਂ ਲਾਗੂ ਨਾ ਕਰਨ ਕਾਰਨ ਨੰਬਰਦਾਰ ਭਾਈਚਾਰੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਕੇਸਰ ਸਿੰਘ ਜੱਖਲਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਜੋਗਿੰਦਰ ਸਿੰਘ ਪਲਾਸੋਰ, ਜਸਪਾਲ ਸਿੰਘ ਪਾਲਾ ਢੀਂਡਸਾ, ਕੰਵਲਜੀਤ ਕੋਰ ਔਲਖ ਭਲਵਾਨ, ਦਰਬਾਰਾ ਸਿੰਘ ਕਾਝਲਾ, ਪਰਮਜੀਤ ਸਿੰਘ ਸ਼ੇਰਪੁਰ ਸੋਡੀਆ, ਜਸਪਾਲ ਸਿੰਘ ਕਾਝਲਾ, ਵੀਰ ਇੰਦਰ ਸਿੰਘ ਭੁੱਲਰਹੇੜੀ, ਸੁਖਦੇਵ ਸਿੰਘ ਭੁੱਲਰਹੇੜੀ, ਨਿਰਮਲ ਸਿੰਘ ਬੇਨੜਾ, ਗੁਰਦਿਆਂਲ ਸਿੰਘ ਮੀਰਹੇੜ੍ਹੀ, ਹਰਦੇਵ ਸਿੰਘ ਕੁੰਬੜਵਾਲ, ਗੁਰਵਿਦਰ ਸਿੰਘ ਬੱਬਨਪੁਰ, ਜਸਪਾਲ ਸਿੰਘ ਬਰੜਵਾਲ, ਸੁਖਵਿੰਦਰ ਸਿੰਘ ਭਲਵਾਨ, ਅਮਨਦੀਪ ਸਿੰਘ ਰਾਜੋਮਾਜਰਾ, ਨਿਰਮਲਜੀਤ ਸਿੰਘ ਰਾਜੋਮਾਜਰਾ, ਜਗਜੀਤ ਸਿੰਘ ਰਾਜੋਮਾਜਰਾ, ਹਰਵਿੰਦਰ ਸਿੰਘ ਕਾਝਲਾ, ਬਲਦੇਵ ਸਿੰਘ ਬੁਗਰਾ, ਅਵਤਾਰ ਸਿੰਘ ਈਸੀ, ਗੁਰਮੀਤ ਸਿੰਘ ਪਲਾਸੋਰ, ਨਦੀਮ ਖਾਂ ਦੁੱਗਣੀ, ਦਰਸ਼ਨ ਸਿੰਘ ਭਲਵਾਨ, ਹਰਚਰਨ ਸਿੰਘ ਬਾਲੀਆਂ, ਹਰਦੇਵ ਸਿੰਘ ਭੁੱਲਰਹੇੜੀ, ਯਾਦਵਿੰਦਰ ਸਿੰਘ ਭੁੱਲਰਹੇੜੀ, ਦਰਸ਼ਨ ਸਿੰਘ ਭੋਜੋਵਾਲੀ, ਅੰਗਰੇਜ਼ ਸਿੰਘ ਬਾਲੀਆਂ, ਬਹਾਦਰ ਸਿੰਘ ਹਰਚੰਦਪੁਰ, ਕਰਮਜੀਤ ਸਿੰਘ ਬੱਬਨਪੁਰ ਅਤੇ ਅਮਰਜੀਤ ਕੋਰ ਦੋਹਲਾ ਆਦਿ ਹਾਜ਼ਰ ਸਨ।