ਪੰਜਾਬ ਸਰਕਾਰ ਨੇ ਅਖੀਰਲੇ ਬਜਟ ’ਚ ਵਾਅਦਿਆਂ ਨੂੰ ਕੀਤਾ ਪੂਰਾ, ਹਰ ਵਰਗ ਖੁਸ਼
ਪੰਜਾਬ ਸਰਕਾਰ ਨੇ ਅਖੀਰਲੇ ਬਜਟ ’ਚ ਵਾਅਦਿਆਂ ਨੂੰ ਕੀਤਾ ਪੂਰਾ, ਹਰ ਵਰਗ ਖੁਸ਼
Publish Date: Tue, 10 Mar 2026 06:28 PM (IST)
Updated Date: Wed, 11 Mar 2026 04:09 AM (IST)

: ਹੁਣ ਜਰਨਲ ਮਹਿਲਾਵਾਂ ਨੂੰ ਮਿਲੇਗਾ 1000 ਤੇ ਮਜ਼ਦੂਰ ਮਹਿਲਾਵਾਂ ਨੂੰ ਮਿਲੇਗਾ 1500 ਰੁਪਏ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ’ਚ ਆਪਣੇ ਪੰਜ ਸਾਲਾ ਕਾਰਜਕਾਰ ਦਾ ਆਖਰੀ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਕਰੋੜਾਂ ਰੁਪਏ ਦਾ ਬਜਟ ਮਾਵਾਂ ਤੇ ਧੀਆਂ ਨੂੰ ਸਮਰਪਿਤ ਬਜਟ ਰਿਹਾ। ਇਸ ਬਜਟ ਨੂੰ ਗਰੰਟੀਆਂ ਪੂਰੀਆਂ ਕਰਨ ਵਾਲਾ ਬਜਟ ਵੀ ਕਿਹਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਅਖੀਰਲੇ ਬਜਟ ’ਚ ਔਰਤਾਂ ਦੇ ਨਾਲ 2022 ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ 1000 ਤੇ 1500 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਬਚਤ ਦੇਣ ਦਾ ਵਾਅਦਾ ਸ਼ਾਮਿਲ ਕੀਤਾ ਹੈ । ਸਰਕਾਰ ਨੇ ਆਪਣੇ ਬਜਟ ’ਚ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਹੈ। ਪੇਸ਼ ਹਨ ਕੁਝ ਸ਼ਖਸੀਅਤਾਂ ਦੇ ਵਿਚਾਰ। ਮੁੱਖ ਮੰਤਰੀ ਵੱਲੋਂ ਆਪਣੇ ਬਜਟ ’ਚ ਮਾਵਾਂ ਧੀਆਂ ਯੋਜਨਾ ਤਹਿਤ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇਸ ਸਕੀਮ ਅਧੀਨ ਯੋਗ ਦੱਸਿਆ ਗਿਆ ਹੈ। ਸਿਰਫ ਮੌਜੂਦਾ ਜਾਂ ਸਾਬਕਾ ਸਰਕਾਰੀ ਕਰਮਚਾਰੀਆਂ, ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਤੇ ਇਨਕਮ ਟੈਕਸ ਭਰਨ ਵਾਲਿਆਂ ਨੂੰ ਇਸ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਉਹ ਔਰਤਾਂ ਵੀ ਇਸ ਸਕੀਮ ਲਈ ਯੋਗ ਹੋਣਗੀਆਂ ਜੋ ਪਹਿਲਾਂ ਹੀ ਪੈਨਸ਼ਨ ਸਕੀਮ ਲੈ ਰਹੀਆਂ ਹਨ। ਇਹ ਸਰਕਾਰ ਦਾ ਚੰਗਾ ਉਪਰਾਲਾ ਹੈ। ਰਾਮ ਤੀਰਥ ਮੰਨਾ, ਚੇਅਰਮੈਨ ਸਰਕਾਰ ਦੇ ਬਜਟ ’ਚ 2017 ਤੋਂ ਮਾਰਚ 2022 ਦੇ ਵਿਚਕਾਰ ਪੰਜਾਬ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਵੱਡੀ ਗਿਣਤੀ ’ਚ ਘਰ ਪੂਰੇ ਕੀਤੇ ਗਏ ਸਨ। ਇਸ ਨੂੰ ਹੋਰ ਤੇਜ਼ ਕੀਤਾ ਗਿਆ ਹੈ, ਮੌਜੂਦਾ ਸਾਲ ’ਚ 76 ਹਜਾਰ ਪਰਿਵਾਰਾਂ ਨੂੰ ਰਿਹਾਇਸੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤੇ 30 ਹਜਾਰ ਹੜ੍ਹ ਪੀੜ੍ਹਤ ਪਰਿਵਾਰ ਸ਼ਾਮਿਲ ਹਨ। ਸਰਕਾਰ ਵੱਲੋਂ ਇਸ ਲਈ 800 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ, ਇਹ ਸਰਕਾਰ ਦਾ ਚੰਗਾ ਉਪਰਾਲਾ ਹੈ। ਹਸਨਪ੍ਰੀਤ ਭਾਰਦਵਾਜ, ਓਐੱਸਡੀ ਮੀਤ ਹੇਅਰ ਪੰਜਾਬ ਸਰਕਾਰ ਨੇ ਬਜਟ ’ਚ ਡਿਜੀਟਲ ਸੁਧਾਰਾਂ ’ਚ ਮਹੱਤਵਪੂਰਨ ਤਬੀਲੀਆਂ ਕਰਨ ਲਈ ਕਰੋੜਾ ਰੁਪਏ ਦਾ ਬਜਟ ਪੇਸ ਕੀਤਾ ਹੈ। ਜਿਸ ਨਾਲ ਨਾਗਰਿਕਤਾ ਨੂੰ ਸਿੱਧਾ ਲਾਭ ਪਹੁੰਚਿਆ ਜਾਵੇਗਾ। ਆਮਦਨ, ਰਿਹਾਇਸੀ ਤੇ ਜਾਤੀ ਸਰਟੀਫਿਕੇਟ ਸਮੇਤ 13 ਮੁੱਖ ਸੇਵਾਵਾਂ ਲਈ ਕਾਗਜੀ ਫਾਰਮ ਖਤਮ ਕੀਤੇ ਜਾਣਗੇ। ਇਹ ਸੇਵਾਵਾਂ ਆਨਲਾਈਨ ਹੋਣਗੀਆਂ। ਇਸ ਨਾਲ ਲੋਕਾਂ ਦੀ ਖੱਜਲ ਖਵਾਰੀ ਬਹੁਤ ਜਿਆਦਾ ਘੱਟ ਜਾਵੇਗੀ ਤੇ ਦਫਤਰਾਂ ਜਾਣ ਦੀ ਜਰੂਰਤ ਵੀ ਬਹੁਤ ਘੱਟ ਪਵੇਗੀ। ਈਸਵਿੰਦਰ ਸਿੰਘ ਜੰਡੂ, ਜ਼ਿਲ੍ਹਾ ਯੂਥ ਪ੍ਰਧਾਨ ਤੇ ਬਰਨਾਲਾ ਕਲੱਬ ਜਰਨਲ ਸੈਕਟਰੀ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਲਈ ਕਰੋੜਾਂ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਕੋਲ ਦੇਸ਼ ਦੀ ਕੁੱਲ ਕਾਸਤਯੋਗ ਜਮੀਨ ਦਾ ਲਗਭਗ ਤਿੰਨ ਫ਼ੀਸਦੀ ਹਿੱਸਾ ਹੈ, ਫਿਰ ਵੀ ਇਸਦੇ ਬਾਵਜੂਦ ਕੇਂਦਰ ਭੰਡਾਰਾਂ ’ਚ ਲਗਭਗ 40 ਫੀਸਦੀ ਕਣਕ ਤੇ 31 ਫੀਸਦੀ ਚੌਲ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਖੇਤੀ ਸੁਧਾਰਾਂ ਲਈ ਕਰੋੜਾਂ ਰੁਪਏ ਦਾ ਬਜਟ ਪੇਸ਼ ਕਰਨਾ ਬਹੁਤ ਹੀ ਸਲਾਂਘਾਯੋਗ ਕਦਮ ਹੈ। ਇਸ ਰਕਮ ਨਾਲ ਕਿਸਾਨਾਂ ਦੀ ਹਾਲਤ ’ਚ ਹੋਰ ਜਿਆਦਾ ਸੁਧਾਰ ਹੋਵੇਗਾ ਤੇ ਕਿਸਾਨਾਂ ਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ। ਮਾ. ਭੋਲਾ ਸਿੰਘ, ਸੀਨੀਅਰ ਆਗੂ ਮੁੱਖ ਮੰਤਰੀ ਵੱਲੋਂ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਬਜਟ ’ਚ ਖੇਤੀਬਾੜੀ ਦੇ ਸਹਾਇਕ ਖੇਤਰਾਂ ਲਈ 15 ਕਰੋੜ ਰੁਪਏ ਦੇ ਕਰੀਬ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਰਕਮ ਦੇ ਨਾਲ ਕਿਸਾਨਾਂ ਦੀ ਹਾਲਤ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਫਾਸਲੀ ਵਿਭਿਨਤਾ, ਟਿਕਾਊ ਖੇਤੀ, ਖੇਤੀਬਾੜੀ ਸੁਧਾਰਾਂ ਤੇ ਕਿਸਾਨ ਭਲਾਈ ਨਾਲ ਸਬੰਧਤ ਪ੍ਰੋਗਰਾਮ ਜਾਰੀ ਕੀਤੇ ਜਾਣਗੇ। ਸਰਕਾਰ ਦੇ ਇਸ ਬਜਟ ਨੂੰ ਕਿਸਾਨਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਪਰਮਜੀਤ ਸਿੰਘ ਜੌਂਟੀ ਮਾਨ, ਮੀਤ ਪ੍ਰਧਾਨ ਬਜਟ ’ਚ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਸਰਕਾਰ ਨੇ ਡਿਊਟੀ ਤੋਂ ਬਾਅਦ ਜਾਂ ਛੁੱਟੀ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨੀ ਤੇ ਸਰਕਾਰੀ ਸੇਵਾ ’ਚ ਮਾਹਰ ਡਾਕਟਰਾਂ ਨੂੰ ਵਾਧੂ ਇਨਸੈਂਟਿਵ ਦੇਣ ਦਾ ਫੈਸਲਾ ਵੀ ਕੀਤਾ ਹੈ। ਇਸ ਨਾਲ ਸਕੈਡੰਰੀ ਹਸਪਤਾਲਾਂ ’ਚ 24 ਘੰਟੇ ਸਿਹਤ ਸੇਵਾਵਾਂ ’ਚ ਮੱਦਦ ਮਿਲੇਗੀ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ। ਗੁਰਜੀਤ ਸਿੰਘ ਰਾਮਨਵਾਸੀਆ, ਨਗਰ ਕੌਂਸਲ ਦੇ ਪ੍ਰਧਾਨ ਇਸ ਬਜਟ ’ਚ ਪੰਜਾਬ ਸਰਕਾਰ ਵੱਲੋਂ ਨਵੀਆਂ ਬੱਸਾਂ ਸਬੰਧੀ ਵੀ ਐਲਾਨ ਕੀਤਾ ਹੈ। ਸਰਕਾਰ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲ ਭੁੱਲਰ ਨੇ ਐਲਾਨ ਕੀਤਾ ਹੈ ਕਿ ਪੰਜਾਬ ’ਚ ਜਲਦੀ ਨਵੀਆਂ ਬੱਸਾਂ ਪਾਈ ਜਾਣਗੀਆਂ। ਬੱਸਾਂ ਹਰ ਹਲਕੇ ’ਚ ਤਾਇਨਾਤ ਕੀਤੀਆਂ ਜਾਣਗੀਆਂ। ਜਿਸ ਨਾਲ ਨਾਲ ਯਾਤਰਾ ਆਸਾਨ ਹੋਵੇਗੀ ਤੇ ਲੋਕਾਂ ਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ। ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਤਰਸੇਮ ਸਿੰਘ ਕਾਹਨੇਕੇ, ਚੇਅਰਮੈਨ ਸਰਕਾਰ ਵੱਲੋਂ ਸਮਾਰਟ ਕਾਰਡ ਅਧੀਨ ਆਉਂਦੇ ਲਗਭਗ 40 ਲੱਖ ਪਰਿਵਾਰਾਂ ਨੂੰ ਅਨਾਜ ਤੋਂ ਇਲਾਵਾ ਦੋ ਕਿਲੋ ਖੰਡ, ਦੋ ਕਿਲੋ ਚਨਾ ਦਾਲ, 200 ਗ੍ਰਾਮ ਹਲਦੀ, ਇੱਕ ਕਿਲੋ ਨਾਮਕ ਦੀਆਂ ਕਿੱਟਾਂ ਮੁਫਤ ਦਿੱਤੀਆਂ ਜਾਣਗੀਆਂ। ਆਉਂਦੇ ਸਾਲ ’ਚ 10 ਲੱਖ ਨਵੇਂ ਲਾਭਪਾਤਰੀਆਂ ਦੇ ਖੁਰਾਕ ਕਾਰਡ ਬਣਾਏ ਜਾਣਗੇ। ਅਗਲੇ ਇੱਕ ਦੋ ਮਹੀਨਿਆਂ ’ਚ ਵਾਜਬ੍ਹ ਮੁੱਲ ਦੀਆਂ ਦੁਕਾਨਾਂ ਰਾਸ਼ਨ ਡੀਪੂ ਚਲਾਉਣ ਦੇ ਲਾਇਸੰਸ ਜਾਰੀ ਕੀਤੇ ਜਾਣਗੇ। ਜਿਸ ਨਾਲ ਲੋੜਵੰਦ ਪਰਿਵਾਰਾਂ ਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ। : ਪੀਏ ਹੈਰੀ ਧਾਲੀਵਾਲ : ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਸੜਕਾਂ, ਪੁਲਾਂ, ਜਨਤਕ ਇਮਾਰਤਾਂ ਦੀ ਉਸਾਰੀ, ਨਵੀਨੀਕਰਨ ਤੇ ਰੱਖ ਰਖਾਵ ਲਈ ਬਜਟ ਦੋ ਗੁਣਾ ਕਰਕੇ ਕਰੋੜਾਂ ਰੁਪਏ ਦਾ ਜਾਰੀ ਕੀਤਾ ਹੈ। ਜਿਸ ਦੇ ਤਹਿਤ 31 ਪਲਾਂ ਨੂੰ ਮੁਕੰਮਲ ਕਰਨ ਤੇ ਨਵੇਂ ਪੁਲਾਂ ਲਈ ਕਰੋੜਾਂ ਰੁਪਏ ਦਾ ਬਜਟ ਕੀਤਾ ਹੈ। ਨਵੀਆਂ ਸੜਕਾਂ ਲਈ ਵੀ ਕਰੋੜਾਂ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਜਲਦ ਹੀ ਇਸ ਬਜਟ ਨਾਲ ਸੜਕਾਂ ਦਾ ਨਿਰਮਾਣ ਕਾਰਜ ਤੇ ਵਿਕਾਸ ਕਾਰਜ ਸ਼ੁਰੂ ਹੋ ਜਾਵੇਗਾ। ਜਿਸ ਨਾਲ ਪੰਜਾਬ ਦੀ ਦਿੱਖ ਬਦਲ ਜਾਵੇਗੀ। ਰੁਪਿੰਦਰ ਸਿੰਘ ਬੰਟੀ ਸ਼ੀਤਲ, ਐੱਸਸੀ ਕਮਿਸ਼ਨ ਮੈਂਬਰ ਬਜਟ ’ਚ ਮੁੱਖ ਮੰਤਰੀ ਮਾਵਾਂ ਧੀਵਾਂ ਸਤਿਕਾਰਯੋਗ ਯੋਜਨਾ ਦਾ ਲਾਭ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਜਰਨਲ ਸ੍ਰੇਣੀ ਸੰਬੰਧਤ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਿਲੇਗਾ। ਇਨਕਮ ਟੈਕਸ ਅਦਾ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ। ਜੋ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਹਨ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਹੋਵੇਗਾ। ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਕਿੱਕ ਕਰਕੇ ਪੂਰਾ ਕਰਨਾ ਸਰਕਾਰ ਦਾ ਵੱਡਾ ਕਦਮ ਹੈ। ਰੋਹਿਤ ਸ਼ਰਮਾ, ਪੀਏ ਟੂ ਮੀਤ